
ਲੰਡਨ ਦੇ ਮੇਅਰ ਦਾ ਤਾਜ ਫਿਰ ਸਜਿਆ ਬੌਰਿਸ ਜੌਹਨਸਨ ਦੇ ਸਿਰ
ਲੰਡਨ (ਮਨਦੀਪ ਖੁਰਮੀ)7 May 2012
-ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬੌਰਿਸ ਜੌਹਨਸਨ ਨੇ ਲੰਡਨ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਨੇੜਲੇ ਵਿਰੋਧੀ ਲੇਬਰ ਦੇ ਉਮੀਦਵਾਰ ਕਿੰਨ ਲਵਿੰਗਸਟਨ ਨੂੰ 3 ਫੀਸਦੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਫਿਰ ਲੰਡਨ ਦੇ ਮੇਅਰ ਦਾ ਤਾਜ ਆਪਣੇ ਸਿਰ ਸਜਾ ਲਿਆ ਹੈ। ਮੇਅਰ ਆਫ਼ ਲੰਡਨ ਦੇ ਅਹੁਦੇ ਲਈ ਬੌਰਿਸ ਜੌਹਨਸਨ ਨੂੰ ਕੁਲ 1,054, 811 ਜਦੋਂਕਿ ਲੇਬਰ ਦੇ ਉਮੀਦਵਾਰ ਕਿੰਨ ਲਵਿੰਗਸਟਨ ਨੂੰ 992,273 ਵੋਟਾਂ ਪਈਆਂ ਹਨ। ਭਾਰਤੀ ਮੂਲ ਦੀ ਆਜ਼ਾਦ ਉਮੀਦਵਾਰ ਸੋਬਨ ਬਨੀਤਾ ਨੂੰ 83914 ਵੋਟਾਂ ਪ੍ਰਾਪਤ ਹੋਈਆਂ। ਦੂਸਰੇ ਪਾਸੇ ਇੰਗਲੈਂਡ ਦੇ ਕਈ ਹਿੱਸਿਆਂ ਵਿੱਚ ਹੋਈਆਂ ਕੌਂਸਲ ਚੋਣਾਂ ਵਿੱਚ ਲੇਬਰ ਪਾਰਟੀ ਦੀ ਚਡ਼੍ਹਤ ਰਹੀ ਹੈ। ਡਰਬੀ ਆਦਿ ਸ਼ਹਿਰਾਂ ਵਚਿ ਕੁੱਲ 181 ਕੌਂਸਲ ਸੀਟਾਂ ਵਿੱਚੋਂ ਲੇਬਰ ਨੂੰ 75 ਸੀਟਾਂ, ਟੋਰੀ ਨੂੰ 42 ਸੀਟਾਂ ਅਤੇ ਲਿਬਰਲ ਡੇਮੋਕ੍ਰੇਟਿਕ ਨੂੰ 6 ਸੀਟਾਂ ਪ੍ਰਾਪਤ ਹੋਈਆਂ। ਕੁਲ ਮਿਲਾ ਕੇ ਲੇਬਰ ਨੂੰ 823 ਕੌਂਸਲਰ ਸੀਟਾਂ ਦਾ ਫ਼ਾਇਦਾ ਹੋਇਆ ਹੈ। ਵਿਧਾਨ ਸਭਾ ਦੀਆਂ 25 ਸੀਟਾਂ ਵਿੱਚੋਂ 12 ਲੇਬਰ, 9 ਕੰਨਜ਼ਰਵੇਟਿਵ, 2 ਗਰੀਨ ਅਤੇ 2 ਲਬਿਰਲ ਡੈਮੋਕ੍ਰੇਟਿਕ ਪਾਰਟੀ ਦੇ ਹਿੱਸੇ ਆਈਆਂ ਹਨ। ਲੇਬਰ ਵੱਲੋਂ ਮੇਅਰ ਆਫ ਲੰਡਨ ਦਾ ਅਹੁਦਾ ਆਪਣੇ ਹੱਥ ਹੇਠ ਕਰਨ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ।
ਜਰਮਨੀ ਵਿਖੇ ਅੰਤਰ ਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ ’ਤੇ
ਰੋਮ (ਇਟਲੀ),6 May (ਸਾਬੀ ਚੀਨੀਆ)”:
ਜਰਮਨੀ ਦੇ ਸ਼ਹਿਰ ਲਾਇਪਸ਼ਿਗ ਵਿਖੇ ਹੋਣ ਵਾਲੇ ਸਾਲਾਨਾ ਕਵੀ ਦਰਬਾਰ ਦੀਆਂ ਤਿਆਰੀਆ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਗੱਲਬਾਤ ਕਰਦੇ ਹੋਏ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਬਲਦੇਵ ਸਿੰਘ ਬਾਜਵਾ ਅਤੇ ਬੀਬੀ ਗਰਦੀਸ਼ ਕੌਰ ਨੇ ਸਾਂਝੇ ਤੌਰ ’ਤੇ ਦਸਿਆ ਕਿ ਹਰ ਸਾਲ ਕਰਵਾਏ ਜਾਂਦੇ ਕਵੀ ਦਰਬਾਰ ਵਿਚ ਇਸ ਸਾਲ ਵੀ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ, ਇੰਗਲਂੈਡ, ਸਵੀਡਨ, ਯੂਨਾਨ, ਆਸਟਰੀਆ, ਫ਼ਰਾਂਸ, ਸਪੇਨ, ਆਸਟ੍ਰੇਲੀਆ, ਇਟਲੀ, ਹਾਂਗਕਾਂਗ ਅਤੇ ਮਲੇਸ਼ੀਆ ਆਦਿ ਤੋਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਅਤੇ ਕਵੀ ਪੁੱਜ ਰਹੇ ਹਨ ਅਤੇ ਇਸ ਸਾਲਾਨਾ ਕਵੀ ਦਰਬਾਰ ਲਈ ਜਰਮਨੀ ਵਿਚ ਵੱਸਦੇ ਪੰਜਾਬੀਆਂ ਵਿਚ ਭਾਰੀ ਉਤਸ਼ਾਹ ਵੇਖਣਾ ਨੂੰ ਮਿਲ ਰਿਹਾ। ਉਨ੍ਹਾਂ ਦਸਿਆ ਕਿ ਸਨਿੱਚਰਵਾਰ ਦੁਪਿਹਰ ਤੋਂ ਦੇਰ ਰਾਤ ਤਕ ਚੱਲਣ ਵਾਲੇ ਕਵੀ ਦਰਬਾਰ ਵਿਚ ਪੁਜ ਰਹੇ ਕਵੀਆਂ ਅਤੇ ਸਰੋਤਿਆਂ ਨੂੰ ਬਰਲਿਨ ਅਤੇ ਲਾਇਪਸ਼ਿਗ ਦੇ ਹਵਾਈ ਅੱਡਿਆ ਤੋਂ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਇਟਲੀ ਵਿਚ ਕਾਂਗਰਸ ਪਾਰਟੀ ਇਕ ਤੇ ਪ੍ਰਧਾਨ ਦੋ….?
ਰੋਮ (ਇਟਲੀ) (ਕੈਂਥ)-ਇਟਲੀ ਦੇ ਬਹੁਤੇ ਆਗੂ ਚਾਹੇ ਉਹ ਧਾਰਮਿਕ ਸੰਸਥਾਵਾਂ ਦੇ ਹਨ ਜਾਂ ਫਿਰ ਸਿਆਸੀ ਪਾਰਟੀਆਂ ਦੇ, ਸੇਵਾ ਕਰਨ ਦੀ ਥਾਂ ਆਪਣੀ ਚੌਧਰ ਚਮਕਾਉਣ ਦੇ ਚੱਕਰ ਵਿਚ ਤਰਲੋ-ਮੱਛੀ ਹੁੰਦੇ ਆਮ ਦੇਖੇ ਜਾ ਸਕਦੇ ਹਨ। ਇਥੇ ਅੱਜ ਸਿਰਫ਼ ਗੱਲ ਇਟਲੀ ਦੇ ਸਿਆਸੀ ਭਾਰਤੀ ਲੀਡਰਾਂ ਦੀ ਕਰਨ ਜਾ ਰਹੇ ਹਨ। ਇਟਲੀ ਵਿਚ ਲਗਭਗ ਭਾਰਤ ਦੀ ਹਰ ਸਿਆਸੀ ਪਾਰਟੀ ਦੇ ਵਿੰਗ ਸਥਾਪਤ ਹੋ ਚੁੱਕੇ ਹਨ ਜਿਹੜੇ ਕਿ ਆਪਣੇ-ਆਪਣੇ ਢੰਗ ਨਾਲ ਸੰਬੰਧਤ ਪਾਰਟੀਆਂ ਦਾ ਪ੍ਰਚਾਰ ਵੀ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਸੰਨ 2004 ਤੋਂ ਇਟਲੀ ਵਿਚ ਸਥਾਪਤ ਕੀਤੀ ਇੰਡੀਅਨ ਓਵਰਸੀਜ਼ ਕਾਂਗਰਸ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਦੀ ਬਜਾਏ ਆਖ਼ਿਰ ਕਿਉਂ ਵੱਡੇ ਪੱਧਰ ‘ਤੇ ਧੜੇਬੰਦੀ ਦਾ ਸ਼ਿਕਾਰ ਹੋ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪ੍ਰਧਾਨ ਦੀ ਚੋਣ ਸੰਬੰਧੀ ਪਏ ਭੰਬਲਭੁਸੇ ਨਾਲ ਦੇਖਣ ਨੂੰ ਮਿਲੀ। ਜਨਵਰੀ 2012 ਤੋਂ ਡਾ. ਕਰਨ ਸਿੰਘ ਨੇ ਇਟਲੀ ਦੇ ਨੌਜਵਾਨ ਆਗੂ ਸ.ਸੁਖਦੇਵ ਸਿੰਘ ਸ਼ੁੱਕਰੀ ਢੇਰੀ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦੀ ਵਾਗਡੋਰ ਸੰਭਾਲ ਦਿੱਤੀ ਸੀ ਜਦੋਂ ਕਿ ਉਨ੍ਹਾਂ ਤੋਂ ਪਹਿਲਾਂ ਸੰਨ 2004 ਤੋਂ ਸ. ਕਰਮਜੀਤ ਸਿੰਘ ਢਿੱਲੋਂ ਨਿਰੰਤਰ ਪਾਰਟੀ ਦੀ ਪ੍ਰਧਾਨਗੀ ਦੀ ਕੁਰਸੀ ਉਪਰ ਬਿਰਾਜਮਾਨ ਸਨ। ਸ. ਸ਼ੁੱਕਰੀ ਨੂੰ ਡਾ. ਕਰਨ ਸਿੰਘ ਵੱਲੋਂ ਜਾਰੀ ਪੱਤਰ ਅਨੁਸਾਰ ਸਾਲ 2012 ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਪਰ ਬੀਤੇ ਦਿਨੀਂ ਮੀਡੀਏ ਵਿਚ ਇਹ ਖ਼ਬਰਾਂ ਨਸ਼ਰ ਹੋਈਆਂ ਹਨ ਕਿ ਸ. ਕਰਮਜੀਤ ਸਿੰਘ ਢਿੱਲੋਂ ਨੂੰ ਦੁਬਾਰਾ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆਹੈ। ਇਸ ਖ਼ਬਰ ਵਿਚ ਕਿੰਨਾ ਸੱਚ ਹੈ ਇਹ ਜਾਣਨ ਲਈ ਜਦੋਂ ਸ. ਸ਼ੁੱਕਰੀ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਪ੍ਰਧਾਨ ਬਣਾਉਣ ਦੇ ਸਿਰਫ਼ 3 ਮਹੀਨੇ ਬਾਅਦ ਹੀ ਪ੍ਰਧਾਨਗੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਜੇ ਇਹ ਸੱਚ ਹੈ ਤਾਂ ਆਖ਼ਿਰ ਕਿਉਂ? ਸ.ਸ਼ੁੱਕਰੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਹੀ ਸੰਨ 2012 ਲਈ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਕੋਈ ਬਰਖਾਸਤ ਨਹੀਂ ਕੀਤਾ ਗਿਆ।
ਦਿਮਾਗ ਦੀ ਨਾੜੀ ਫਟ ਜਾਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ
ਰੋਮ (ਇਟਲੀ (ਕੈਂਥ)
¸ ਇਟਲੀ ਦੇ ਮਾਨਤੋਵਾ ਜ਼ਿਲੇ ਦੇ ਪਿੰਡ ਗੋਇਤੋ ਵਿਖੇ ਰਹਿੰਦੇ ਇਕ 26 ਸਾਲਾ ਪੰਜਾਬੀ ਨੌਜਵਾਨ ਰਣਧੀਰ ਸਿੰਘ, ਜੋ ਕਿ ਪਿਛਲੇ 2 ਸਾਲਾਂ ਤੋਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਦੀ ਹਾਲਤ ਅਚਾਨਕ ਬਹੁਤ ਗੰਭੀਰ ਹੋ ਗਈ ਅਤੇ ਉਸ ਦੇ ਨੱਕ ਵਿਚੋਂ ਖੂਨ ਵਗਣ ਲੱਗ ਪਿਆ। ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ, ਜਿਥੇ ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਇਟਲੀ ‘ਚ ਭਾਰਤੀ ਮੂਲ ਦੇ ਪ੍ਰੋਫ਼ੈਸਰ ‘ਤੇ ਹਮਲਾ
ਇਟਲੀ ਦੇ ਰੋਮ ਸ਼ਹਿਰ ਵਿਚ ਇਕ ਨਸਲੀ ਹਮਲੇ ‘ਚ ਭਾਰਤੀ ਮੂਲ ਦੇ ਡਾ. ਰਫ਼ੀਕ ਅਹਿਮਦ ਨਾਸਿਰ ਨੂੰ ਇਕ ਨੌਜਵਾਨ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਉਹ ਇਸ ਸਮੇਂ ਰੋਮ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਰੋਮ ਤੋਂ ਭੇਜੇ ਪ੍ਰੈੱਸ ਨੋਟ ਵਿਚ ਡਾ. ਰਫ਼ੀਕ ਅਹਿਮਦ ਨਾਸਿਰ ਨੇ ਦੱਸਿਆ ਕਿ ਉਹ ਕਾਦੀਆਂ ਜ਼ਿਲਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਰੋਮ (ਇਟਲੀ) ਵਿਚ ਸਟੇਟ ਹਾਇਰ ਸੈਕੰਡਰੀ ਸਕੂਲ ਰੋਮ ਵਿਚ ਇੰਗਲਿਸ਼ ਦਾ ਪ੍ਰੋਫ਼ੈਸਰ ਹੈ। ਉਸਨੇ ਦੱਸਿਆ ਕਿ ਉਹ ਕਾਲਜ ਤੋਂ ਆਪਣੇ ਘਰ ਲਈ ਮੈਟਰੋ ਰੇਲ ‘ਚ ਜਾ ਰਿਹਾ ਸੀ ਕਿ ਇਕ 20 ਸਾਲਾ ਨੌਜਵਾਨ ਨੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ਕਰਕੇ ਉਹ ਗੰਭੀਰ ਜ਼ਖਮੀ ਹੋ ਗਿਆ।
ਪਤੀ ਨੇ ਕੀਤਾ ਧੋਖਾ-ਦੁਖਿਆਰੀ ਵਲੋਂ ਇੰਨਸਾਫ਼ ਦੀ ਗੁਹਾਰ
ਰੋਮ ਇਟਲੀ, (ਕੈਂਥ)-
ਬੇਸ਼ੱਕ ਇਹ ਗੱਲ ਕਹਿੰਦੇ ਅਸੀਂ ਨਹੀਂ ਥੱਕਦੇ ਕਿ ਸਾਡਾ ਪੰਜਾਬ ਕਾਮਯਾਬੀ ਦੀਆਂ ਮੰਜ਼ਿਲਾਂ ਲਗਾਤਾਰ ਸਰ ਕਰਦਾ ਜਾ ਰਿਹਾ ਪਰ ਅਸਲ ਵਿੱਚ ਇਸ ਗੱਲ ‘ਚ ਕਿੰਨੀ ਕੁ ਸੱਚਾਈ ਹੈ ਇਹ ਗੱਲ ਸਭ ਭਲੀਭਾਂਤ ਜਾਣਦੇ ਹਾਂ ਜੇਕਰ ਪੰਜਾਬ ਸਚਮੁੱਚ ਤਰੱਕੀ ਦੀਆਂ ਲੀਹਾਂ ‘ਤੇ ਹੁੰਦਾ ਤਾਂ ਅੱਜ ਪੰਜਾਬ ਵਿਚ ਜਗਤ ਜਨਣੀ ਔਰਤ, ਸਾਡੀਆਂ ਲਾਡਲੀਆਂ ਧੀਆਂ-ਭੈਣਾਂ ਸਹੁੱਰੇ ਪਰਿਵਾਰ ਦੇ ਹੱਥੋ ਦੁੱਖੀ ਹੋਕੇ ਮੌਤ ਨੂੰ ਗਲੇ ਲਗਾਉਣ ਬਾਰੇ ਨਾ ਸੋਚਦੀਆਂ।ਪੰਜਾਬ ‘ਚ ਅਨੇਕਾਂ ਕੁੜੀਆਂ ਅਜਿਹੀਆਂ ਹਨ ਜਿਹੜੀਆਂ ਪਤੀ ਅਤੇ ਸਹੁਰੇ ਪਰਿਵਾਰ ਦੇ ਜੁਲਮਾਂ ਦੀ ਮਾਰ ਪਿੰਡੇ ਹੰਢਾਅ-ਹਂਢਾਅ ਅੱਕ ਚੁੱਕੀਆਂ ਹਨ ਅਤੇ ਸਰਕਾਰ ਕੋਲੋ ਇੰਨਸਾਫ਼ ਦੀ ਆਸ ਲੈਕੇ ਕੋਰਟ-ਕਚਹਿਰੀਆਂ ਦੇ ਚੱਕਰ ਕੱਢ ਰਹੀਆਂ ਹਨ।ਅਜਿਹੇ ਹੀ ਦੁੱਖ ਨੂੰ ਹੰਢਾਅ ਰਹੀ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ਼੍ਹੇ ਦੇ ਪਿੰਡ ਲੰਗੇਰੀ ਦੀ ਗੁਰਮੀਤ ਕੌਰ(28)। ਗੁਰਮੀਤ ਕੌਰ ਜਿਹੜੀ ਕਿ ਇਟਲੀ ਵਿੱਚ ਮਜ਼ਦੂਰੀ ਕਰਕੇ ਆਪਣੀ ਜਿੰਦਗੀ ਦਾ ਸੰਤਾਪ ਭੋਗ ਰਹੀ ਹੈ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਸ ਦਾ ਵਿਆਹ 4 ਫਰਵਰੀ ਸੰਨ 2007 ਨੂੰ ਹਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਅਰਜਨ ਮਾਂਗਾ ਤਹਿਸੀਲ ਬਾਬਾ ਬਕਾਲਾ(ਅੰਮ੍ਰਿਤਸਰ) ਨਾਲ ਹੋਇਆ ।ਉਸ ਦੀ ਮਾਤਾ ਨੇ ਆਪਣੀ ਹੈਸੀਅਤ ਤੋਂ ਵੱਧ ਉਸ ਦੇ ਸਹੁੱਰੇ ਪਰਿਵਾਰ ਦੀ ਇੱਛਾ ਅਨੁਸਾਰ ਦਹੇਜ ਦਿੱਤਾ ਪਰ ਸਹੁੱਰੇ ਪਰਿਵਾਰ ਦਾ ਢਿੱਡ ਨਹੀਂ ਭਰਿਆ ਅਤੇ ਉਹਨਾਂ ਦੀਆਂ ਮੰਗਾਂ ਕਦੇ ਨਾ ਮੁੱਕੀਆਂ।ਪਤੀ ਹਰਪ੍ਰੀਤ ਸਿੰਘ, ਸਹੁਰਾ ਨਿਰਮਲ ਸਿੰਘ, ਸੱਸ ਸਰਬਜੀਤ ਕੌਰ,ਨਾਨਣ ਜੋਤੀ ਤੇ ਦਿਓਰ ਮਨਪ੍ਰੀਤ ਸਿੰਘ ਉਸ ਨੂੰ ਦਹੇਜ ਲਿਆਉਣ ਲਈ ਅਕਸਰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ।ਵਿਆਹ ਤੋਂ ਪਹਿਲਾ ਇਹ ਦੱਸਿਆ ਸੀ ਉਸ ਦੇ ਪਤੀ 12000 ਰੁ:ਮਹੀਨਾ ਕਮਾਉਦਾ ਹੈ ਅਤੇ ਉਨ੍ਹਾਂ ਦੇ 12 ਖੇਤ ਹਨ ਪਰ ਉਸ ਦੇ ਪਤੀ ਸਿਰਫ਼ 6000 ਰੁ:ਮਹੀਨਾ ਕਮਾਉਂਦਾ ਸੀ ਤੇ ਉਨ੍ਹਾਂ ਕੋਲ 1 ਖੇਤ ਵੀ ਜ਼ਮੀਨ ਨਹੀਂ।ਵਿਆਹ ਵੇਲੇ ਜਿਹੜੇ ਗਹਿਣੇ ਗੁਰਮੀਤ ਕੌਰ ਨੂੰ ਉਸ ਦੇ ਸਹੁੱਰੇ ਪਰਿਵਾਰ ਨੇ ਪਾਏ ਉਹ ਉਸ ਦੀ ਸੱਸ ਸਰਬਜੀਤ ਕੌਰ ਨੇ ਡਰਾ-ਧਮਕਾ ਕੇ ਲੈ ਲਏ।ਗੁਰਮੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਨਸ਼ੇ ਪੱਤੇ ਆਮ ਖਾਂਦਾ ਸੀ ਜਿਸ ਬਾਰੇ ਉਹ ਆਪਣੇ ਸੱਸ-ਸਹੁੱਰੇ ਨੂੰ ਹਮੇਸ਼ਾਂ ਆਖਦੀ ਰਹਿੰਦੀ ਪਰ ਉਸ ਦੀ ਕੋਈ ਨਾ ਸੁਣਦਾ।ਨਸ਼ਿਆਂ ਤੋਂ ਨਿਜਾਤ ਦੁਆਉਣ ਲਈ ਉਸ ਨੇ ਆਪਣੇ ਰਿਸ਼ਤੇਦਾਰਾਂ ਦੀ ਮਿੰਨਤ ਕਰਕੇ ਹਰਪ੍ਰੀਤ ਸਿੰਘ ਨੂੰ ਹਾਂਗਕਾਂਗ ਕੰਮ-ਕਾਰ ਲਈ ਭੇਜਿਆ।ਫਿਰ ਬਾਅਦ ਵਿੱਚ ਆਪਣੇ ਭਰਾ ਜਿਹੜਾ ਇਟਲੀ ਰਹਿੰਦਾ ਗੁਰਦੇਵ ਸਿੰਘ ਨੂੰ ਇਟਲੀ ਮੰਗਵਾਉਣ ਲਈ ਕਿਹਾ ।ਉਸ ਦੇ ਭਰਾ ਨੇ ਸਾਰਾ ਖਰਚ ਆਪਣੇ ਕੋਲੋ ਕਰਕੇ ਪਹਿਲਾ ਗੁਰਮੀਤ ਕੌਰ ਅਤੇ ਫਿਰ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਇਟਲੀ ਬੁਲਾ ਲਿਆ।ਇਸ ਦੌਰਾਨ ਹੀ ਗੁਰਮੀਤ ਕੌਰ ਦੇ ਪਤੀ ਨੂੰ ਉਸ ਦੇ ਪੇਕੇ ਪਰਿਵਾਰ ਨੇ ਮਲੇਸ਼ੀਆ,ਸਿੰਘਾਪੁਰ ਤੇ ਕਈ ਹੋਰ ਦੇਸ਼ਾਂ ਵਿੱਚ ਵੀ ਆਪਣੇ ਖਰਚੇ ਨਾਲ ਘੁੰਮਾਇਆ।ਇਟਲੀ ਆਕੇ ਹਰਪ੍ਰੀਤ ਸਿੰਘ ਤੇ ਗੁਰਮੀਤ ਕੌਰ ਕੁਝ ਸਮਾਂ ਹੀ ਇਕੱਠੇ ਰਹਿ ਜਦੋਂ ਹਰਪ੍ਰੀਤ ਸਿੰਘ ਨੂੰ ਇਟਲੀ ਦੇ ਪੱਕੇ ਪੇਪਰ ਮਿਲ ਗਏ ਉਹ ਆਪਣੀ ਘਰਵਾਲੀ ਨੂੰ ਸੜਕਾਂ ਉਪਰ ਧੱਕੇ ਖਾਣ ਲਈ ਛੱਡ ਨੌ ਦੋ ਗਿਆਰਾਂ ਹੋ ਗਿਆ।ਇਸ ਧੱਕੇਸ਼ਾਹੀ ਵਿਰੁੱਧ ਗੁਰਮੀਤ ਕੌਰ ਨੇ ਸੰਨ 2011 ਵਿੱਚ ਐਨ.ਆਰ.ਆਈ. ਸਭਾ ਇਟਲੀ ਦੇ ਪ੍ਰਧਾਨ ਕੋਲ ਸਹਾਇਤਾ ਲਈ ਬੇਨਤੀ ਕੀਤੀ ਪਰ ਇਹ ਸਭਾ ਵੀ ਹੋਰ ਸਮਾਜ ਸੇਵੀ ਸੰਸਥਾਵਾਂ ਵਾਂਗ ਮਿੱਠੀਆਂ ਗੋਲੀਆਂ ਦੇਣ ਵਾਲੀ ਸਭਾ ਹੀ ਸਿੱਧ ਹੋਈ ਜਦੋਂ ਕਿ ਸਭਾ ਪ੍ਰਧਾਨ ਦੇ ਸੰਪਰਕ ਵਿੱਚ ਗੁਰਮੀਤ ਕੌਰ ਦਾ ਪਤੀ ਹਰਪ੍ਰੀਤ ਸਿੰਘ ਸੀ ਪਰ ਪ੍ਰਧਾਨ ਨੇ ਸਿਵਾਏ ਸਿਆਸੀ ਰੋਟੀਆਂ ਸੇਕਣ ਦੇ ਕੁਝ ਨਹੀਂ ਕੀਤਾ ਜਿਸ ਕਾਰਨ ਗੁਰਮੀਤ ਕੌਰ ਦਾ ਕਈ ਮਹੀਨੇ ਐਨ,ਆਰ,ਆਈ ਸਭਾ ਇਟਲੀ ਦੀ ਢਿੱਲੀ ਕਾਰਗੁਜ਼ਾਰੀ ਦੇਖ ਐਨ,ਆਰ,ਆਈ ਸਭਾ ਪੰਜਾਬ ਦੇ ਪ੍ਰਧਾਨ ਸ:ਕਮਲਜੀਤ ਸਿੰਘ ਹੇਅਰ ਨਾਲ ਪੰਜਾਬ ਪਹੁੱਚ ਕੇ ਸੰਪਰਕ ਕੀਤਾ ਗਿਆ।ਪੰਜਾਬ ਪਹੁੱਚ ਕੇ ਹੀ ਗੁਰਮੀਤ ਕੌਰ ਨੂੰ ਪਤਾ ਲੱਗਾ ਕਿ ਉਸ ਦੇ ਪਤੀ ਹਰਪ੍ਰੀਤ ਸਿੰਘ ਨੇ ਸਤਿੰਦਰ ਕੌਰ ਪੁੱਤਰੀ ਕਸ਼ਮੀਰ ਸਿੰਘ ਵਾਸੀ ਲੱਲਾ ਅਫ਼ਗਾਨਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਦੂਜਾ ਵਿਆਹ ਕਰਵਾ ਲਿਆ ਹੈ।ਇਸ ਸੰਬਧੀ ਸ:ਕਮਲਜੀਤ ਸਿੰਘ ਹੇਅਰ ਪ੍ਰਧਾਨ ਐਨ.ਆਰ,ਆਈ ਸਭਾ ਪੰਜਾਬ ਨੇ ਗੁਰਮੀਤ ਕੌਰ ਨੂੰ ਮਦਦ ਦਾ ਪੂਰਨ ਭਰੋਸਾ ਦਿੱਤਾ ਪਰ ਕਈ ਮਹੀਨਿਆਂ ਦੇ ਇੰਤਜਾਰ ਦੇ ਬਾਅਦ ਗੁਰਮੀਤ ਕੌਰ ਨੂੰ ਸਭਾ ਬੇਵੱਸ ਤੇ ਲਾਚਾਰ ਜਿਹੀ ਹੀ ਲੱਗੀ।ਗਰਮੀਤ ਕੌਰ ਨੇ ਆਪਣੇ ਨਾਲ ਹੋਈ ਬੇਇੰਨਸਾਫ਼ੀ ਸੰਬਧੀ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕੀਤੀ ਜਿੱਥੇ ਕਾਫ਼ੀ ਜਿਦੋ-ਜਹਿਦ ਉਪੰਰਤ ਆਖਿਰ ਪੁਲਿਸ ਨੇ ਜਾਂਚ-ਪੜਤਾਲ ਵਿੱਚ ਹਰਪ੍ਰੀਤ ਸਿੰਘ ਨੂੰ ਦੋਸ਼ੀ ਪਾਇਆ ਅਤੇ ਐਫ਼,ਆਈ,ਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਾਰੀ ਘਟਨਾ ਸੰਬਧੀ ਕਥਿਤ ਦੋਸ਼ੀ ਹਰਪ੍ਰੀਤ ਸਿੰਘ ਨਾਲ ਬਹੁਤ ਸੰਪਰਕ ਕਰਨ ਦੀ ਕੌਸ਼ਿਸ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਗਿਆਨੀ ਪਰਮਜੀਤ ਸਿੰਘ ਖਾਲਸਾ ਤੇ ਬੰਗਿਆ ਵਾਲੀਆਂ ਬੀਬੀਆ ਦੇ ਜੱਥੇ ਦਾ ਇਟਲੀ ‘ਚ ਨਿੱਘਾ ਸਵਾਗਤ
ਰੋਮ ਇਟਲੀ (ਕੈਂਥ)16 April 2012
ਆਪਣੀ ਬੁਲੰਦ,ਦਮਦਾਰ ਅਤੇ ਸ਼ੁਰੀਲੀ ਅਵਾਜ਼ ਵਿੱਚ ਢਾਡੀ ਵਾਰਾਂ ਦੁਆਰਾ ਦੁਨੀਆਂ ਭਰ ਵਿੱਚ ਵੱਸਦੀਆਂ ਸੰਗਤਾਂ ਨੂੰ ਮਹਾਨ ਕ੍ਰਾਂਤੀਕਾਰੀ ,ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਹੋਕਾ ਦੇਣ ਵਾਲਾ ਢਾਡੀ ਜੱਥਾ ਗਿਆਨੀ ਪਰਮਜੀਤ ਸਿੰਘ ਖਾਲਸਾ ਤੇ ਬੰਗਿਆ ਵਾਲੀਆਂ ਬੀਬੀਆਂ ਯੂਰਪ ਭਰ ਵਿੱਚ ਮਨਾਏ ਜਾ ਰਹੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 635ਵੇਂ ਪ੍ਰਕਾਸ਼ ਦਿਵਸ ਵਿੱਚ ਆਪਣੇ ਜੱਥੇ ਵੱਲੋਂ ਹਾਜ਼ਰੀ ਲਗਵਾਉਣ ਹਿੱਤ ਆਪਣੀ ਵਿਸੇਥਸ 8ਵੀਂ ਯੂਰਪ ਫੇਰੀ ਤੇ ਹੈ।ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਸਬਾਊਦੀਆ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਪਹੁੱਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਗਿਆਨੀ ਪਰਮਜੀਤ ਸਿੰਘ ਖਾਲਸਾ ਅਤੇ ਬੀਬੀ ਮਨਜੀਤ ਕੌਰ ਖਾਲਸਾ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਯੂਰਪ ਭਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਨਾਮ ਲੇਵਾ ਸੰਗਤ ਵੱਲੋਂ ਸਤਿਗੁਰਾਂ ਦੇ ਮਨਾਏ ਜਾ ਰਹੇ ਪ੍ਰਕਾਸ਼ ਦਿਹਾੜੇ ਆਪਣੇ ਆਪ ਵਿੱਚ ਮਿਸਾਲ ਹਨ।ਸਮੂਹ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਢਾਲਣਾ ਚਾਹੀਦਾ ਹੈ ਪਰ ਯੂਰਪ ਖਾਸ ਕਰ ਇਟਲੀ ਵਿੱਚ ਕੁਝ ਸੰਗਤਾਂ ਦਾ ਰੁਝਾਨ ਸਤਿਗੁਰੂ ਦੇ ਜੀਵਨ ਉਪਦੇਸ਼ ਵੱਲ ਘੱਟ ਅਤੇ ਆਪਣੀ ਪ੍ਰਧਾਨਗੀ ਵੱਲ ਵੱਧ ਪ੍ਰਤੀਕ ਹੋ ਰਿਹਾ ਹੈ।ਜੋ ਕਿ ਸਮੂਹ ਸੰਗਤਾਂ ਲਈ ਵਿਚਾਰਨਯੋਗ ਗੰਭੀਰ ਮੁੱਦਾ ਹੈ।ਗਿਆਨੀ ਪਰਮਜੀਤ ਸਿੰਘ ਖਾਲਸਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਕਈ ਢਾਡੀ ਵਾਰਾਂ ਵਾਲੀਆਂ ਅਤੇ ਸਬਦ ਕੀਰਤਨ ਵਾਲੀਆਂ ਟੇਪਾਂ ਵੀ ਸੰਗਤਾਂ ਦੇ ਸਨਮੁੱਖ ਕੀਤੀ ਹਨ ਜਿਹਨਾਂ ਨੁੰ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ ਗਿਆ।ਸਵ:ਢਾਡੀ ਮੱਖਣ ਸਿੰਘ ਮੱਲਪੁਰੀ ਤੋਂ ਢਾਡੀ ਕਲਾ ਦੀ ਗੁੜਤੀ ਲੈਣ ਵਾਲੇ ਗਿਆਨੀ ਪਰਮਜੀਤ ਸਿੰਘ ਖਾਲਸਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕਈ ਦਹਾਕਿਆਂ ਤੋਂ ਸੰਗਤਾਂ ਨੂੰ ਗੁਰੂਬਾਣੀ ਨਾਲ ਜੋੜਦੇ ਆ ਰਹੇ ਹਨ ਅਤੇ ਇਸ ਕਾਰਜ ਵਿੱਚ ਇਹਨਾਂ ਦਾ ਸਾਥ ਸੁਥਰੀਲੀ ਅਵਾਜ਼ ਵਾਲੀ ਬੀਬੀ ਰਮਨਦੀਪ ਕੌਰ ਖਾਲਸਾ ਅਤੇ ਗਿਆਨੀ ਬੁੱਧ ਸਿੰਘ ਦੇ ਰਹੇ ਹਨ।ਇਸ ਯੂਰਪ ਫੇਰੀ ਦੌਰਾਨ ਇਸ ਜੱਥੇ ਦੇ ਵੱਥ-ਵੱਖ ਗੁਰੂਘਰਾਂ ਵਿੱਚ ਹੋ ਰਹੇ ਪ੍ਰੋਗਰਾਮਾਂ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਰਾਜੋਆਣਾ ਦੀ ਭੈਣ ਨੂੰ ਇਕ ਕਰੋੜ ਦੇਣ ਦਾ ਐਲਾਨ
ਰਾਜੋਆਣਾ ਦੀ ਭੈਣ ਪੰਥ ਦੀ ਧੀ ਸਨਮਾਨ ਨਾਲ ਨਿਵਾਜੀ ਜਾਏਗੀ
ਭਾਈ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ
ਸਾਂਨਫਰਾਂਸਿਸਕੋ (ਸੰਦੀਪ ਚਾਹਲ)¸26 march
ਪੰਜਾਬ ਦੀ ਪਟਿਆਲਾ ਜੇਲ ਵਿਚ ਫਾਂਸੀ ਦੀ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਅਦਾਲਤ ਨੇ 31 ਮਾਰਚ ਮਈ ਨੂੰ ਫਾਂਸੀ ਦੇਣ ਦੀ ਤਰੀਕ ਤੈਅ ਕੀਤੀ ਹੋਈ ਹੈ, ਦੇ ਸੰਬੰਧ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਰਿਹਾਅ ਕਰਨ ‘ਤੇ ਸਰਕਾਰ ਵਲੋਂ ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੇ ਫੈਸਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਿੱਖ ਸਟੂਡੈਂਟ ਫੈਡਰੇਸ਼ਨ ਕੈਲੀਫੋਰਨੀਆ ਵਲੋਂ ਭਾਰਤੀ ਸਫਾਰਤਖਾਨੇ ਦੇ ਦਫਤਰ ਸਾਹਮਣੇ ਇਕ ਬਹੁਤ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਬਰਕਲੇ ਯੂਨੀਵਰਸਿਟੀ, ਡੇਵਿਸ ਯੂਨੀਵਰਸਿਟੀ, ਸਾਂਟਾਕਰੂਜ਼ ਯੂਨੀਵਰਸਿਟੀ ਤੇ ਸੈਨਹੌਜੇ ਸਟੇਟ ਯੂਨੀਵਰਸਿਟੀ ਦੇ ਸਿੱਖ ਵਿਦਿਆਰਥੀ ਵਿਦਿਆਰਥਣਾਂ ਤੋਂ ਇਲਾਵਾ ਆਸ-ਪਾਸ ਦੇ ਸ਼ਹਿਰਾਂ ਵਿਚ ਰਹਿਣ ਵਾਲੀਆਂ ਸਿੱਖ ਸੰਗਤਾਂ ਨੇ ਹੁੰਮਹੁਮਾ ਕੇ ਭਾਗ ਲਿਆ। ਇਸ ਮੌਕੇ ਭਾਈ ਗਿੱਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਪੰਥ ਦੀ ਧੀ ਦੇ ਸਨਮਾਨ ਨਾਲ ਨਿਵਾਜਣ ਦਾ ਐਲਾਨ ਕਰਦਿਆਂ ਕਿਹਾ ਕਿ ਬੀਬੀ ਕਮਲਜੀਤ ਕੌਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਇਸ ਹਫਤੇ ਦੇ ਵਿਚ ਹੀ ਭੇਜ ਦਿੱਤੀ ਜਾਵੇਗੀ। ਇਸ ਮੌਕੇ ‘ਤੇ ਪਾਸ ਕੀਤੇ ਗਏ ਇਕ ਪ੍ਰਸਤਾਵ ਰਾਹੀਂ ਪੁਰਜ਼ੋਰ ਸ਼ਬਦਾਂ ਰਾਹੀਂ ਮੰਗ ਕੀਤੀ ਗਈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ
ਧੋਖਾਧੜੀ ‘ਚ ਭਾਰਤੀ ਮੂਲ ਦਾ ਅਮਰੀਕੀ ਡਾਕਟਰ ਦੋਸ਼ੀ
ਸ਼ਿਕਾਗੋ—16 march
ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੂੰ ਇਕ ਸਿਹਤ ਦੇਖਭਾਲ ਯੋਜਨਾ ‘ਚ ਧੋਖਾਧੜੀ ਲਈ ਦੋਸ਼ੀ ਠਹਿਰਾਇਆ ਗਿਆ ਹੈ। ਡਾਕਟਰ ਨੇ ਇਹ ਧੋਖਾਧੜੀ ਸਾਲ 2007 ਅਤੇ ਜੁਲਾਈ 2010 ਵਿਚਾਲੇ ਕੀਤੀ। ਅਮਰੀਕੀ ਅਟਾਰਨੀ ਦਫਤਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਫੈਡਰਲ ਜਿਊਰੀ ਨੇ ਮੰਗਲਵਾਰ ਨੂੰ ਜਸਵਿੰਦਰ ਰਾਏ ਛਿੱਬਰ ਨੂੰ ਦੋਸ਼ੀ ਠਹਿਰਾਇਆ। ਛਿੱਬਰ ਨੂੰ ਸਿਹਤ ਦੇਖਭਾਲ ਯੋਜਨਾ ਦੇ ਹਰੇਕ ਧੋਖਾਧੜੀ ਮਾਮਲੇ ‘ਚ ਵੱਧ ਤੋਂ ਵੱਧ 10 ਸਾਲ ਅਤੇ ਗਲਤ ਬਿਆਨਾਂ ਦੇ ਹਰੇਕ ਮਾਮਲੇ ‘ਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਛਿੱਬਰ ‘ਤੇ 25 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਬਿਆਨ ਮੁਤਾਬਕ ਹਫਤੇ ਭਰ ਚੱਲੀ ਸੁਣਵਾਈ ਤੋਂ ਬਾਅਦ ਸ਼ੌਂਬਰਗ ‘ਚ ਰਹਿਣ ਵਾਲੇ ਛਿੱਬਰ (43) ਨੂੰ ਇਕ ਸਿਹਤ ਦੇਖਭਾਲ ਯੋਜਨਾ ਦਾ ਲਾਭ ਲੈਣ ਲਈ ਧੋਖਾਧੜੀ ਕਰਨ ਅਤੇ ਝੂਠੇ ਬਿਆਨ ਦੇਣ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ।
ਲੁਸਿਆਣਾ ਨੂੰ ਮਿਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਜੱਜ
ਓਬਾਮਾ ਪ੍ਰਸ਼ਾਸਨ ਨਾਲ ਜੁੜੇ ਦੋ ਹੋਰ ਭਾਰਤੀ
ਵਾਸ਼ਿੰਗਟਨ:-11 March
- ਅਮਰੀਕਾ ਵਿਚ ਲੁਸਿਆਣਾ ਦੇ ਨਿਊ ਔਰਲਿਅਸ ਵਿਚ ਭਾਰਤੀ ਮੂਲ ਦੀ ਬਰਨਾਡਿਟ ਡਸੂਜਾ ਨੂੰ ਜੱਜ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਸਥਾਨਕ ਬਾਰ ਐਸੋਸੀਏਸ਼ਨ ਦੇ ਮੁਤਾਬਕ ਉਹ ਇਥੋਂ ਦੀ ਫੈਮਿਲੀ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਮੂਲ ਦੇ 2 ਹੋਰ ਭਾਰਤੀਆਂ ਪੌਲਾ ਗੰਗੋਪਾਧਿਆਏ ਅਤੇ ਸੋਨੀ ਰਾਮਾ ਸਵਾਮੀ ਨੂੰ ਆਪਣੇ ਪ੍ਰਸ਼ਾਸਨ ‘ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਓਬਾਮਾ ਪ੍ਰਸ਼ਾਸਨ ‘ਚ ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀਆਂ ਦੀ ਗਿਣਤੀ 15 ਹੋ ਗਈ ਹੈ ਜੋ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਦੇ ਪ੍ਰਸ਼ਾਸਨ ‘ਚ ਸ਼ਾਮਲ ਭਾਰਤੀਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਬਾਕੀ ਦੇ 13 ਮੈਂਬਰਾਂ ‘ਚ ਅਨੁਜ, ਸੋਨਲ ਸ਼ਾਹ, ਫਰਾਹ ਪੰਡਿਤ, ਅੰਜੂ ਭਾਰਗਵ, ਰਾਜਨ ਆਨੰਦ, ਨਿਸ਼ਾ ਦੇਸਾਈ, ਦੀਪਾ ਗੁਪਤਾ, ਅਰੁਣਵਾ ਜੋਸ਼ੀ, ਅਜੀਤ, ਗੀਤਾ ਪਾਸੀ, ਸ਼ੁਭਰਾ ਅਤੇ ਰਾਜੇਸ਼ ਹਨ।
ਇਟਲੀ ਐਮਚਿਉਰ ਕਬਡੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਅਕਾਲੀ ਦਲ ਬਾਦਲ –ਭਾਜਪਾ ਗਠਜੋੜ ਦੀ ਹੂੰਝਾਫੇਰ ਜਿਤ ਤੇ ਖੁਸ਼ੀ ਦਾ ਪ੍ਰਗਟਾਵਾ-ਸ਼ਰਮਾ
ਬਰੇਸ਼ੀਆ (ਇਟਲੀ)- 7 ਮਾਰਚ (ਸਵਰਨਜੀਤ ਸਿੰਘ ਘੋਤੜਾ)_
: ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਬਾਦਲ-ਭਾਜਪਾ ਗਠਜੋੜ ਦੀ ਪਾਰਟੀ ਵਲੋਂ ਹੂੰਝਾਫੇਰਾ ਜਿਤ ਪ੍ਰਾਪਤ ਕਰਨ ਤੇ ਇਟਲੀ ਵਿਚ ਪਾਰਟੀ ਸਮਰਥਕਾਂ ਵਲੋਂ ਖੁਸ਼ੀਆਂ ਦੇ ਜਸ਼ਨ ਮਨਾਏ ਜਾ ਰਹੇ ਹਨ, ਇਟਲੀ ਐਮਚਿਉਰ ਕਬਡੀ ਫੈਡਰੇਸ਼ਨ ਦੇ ਪ੍ਰਧਾਨ ਸ੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਸ. ਪ੍ਰਗਟ ਸਿੰਘ ਉਲੰਪੀਅਨ,ਸ. ਸਿਕੰਦਰ ਸਿੰਘ ਮਲੂਕਾ ਦੀ ਜਿਤ ਤੇ ਖੁਸ਼ੀ ਪ੍ਰਗਟ ਕੀਤੀ ਤੇ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਐਨ ਆਰ ਆਈ ਸਮਰਥਕਾਂ ਦੀ ਹਲਾਸ਼ੇਰੀ ਤੇ ਬਾਦਲ-ਭਾਜਪਾ ਦੁਆਰਾ ਕੀਤਾ ਗਿਆ ਪੰਜਾਬ ਦਾ ਵਿਕਾਸ, ਉਨ੍ਹਾਂ ਦੀ ਜਿਤ ਲਈ ਮਾਰਗ ਦਰਸ਼ਨ ਬਣਿਆ ਹੈ, ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀ ਖੇਡਾਂ ਲਈ ਅਤੇ ਖਾਸ ਕਰਕੇ ਕਬਡੀ ਕਪ ਨੂੰ ਦੋ ਵਾਰ ਕਰਾਉਣਾ ਵੀ ਸ਼ੁਭ ਸ਼ਗਨ ਹੋਇਆ ਹੈ, ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ 5 ਵਰਿਆਂ ਵਿਚ ਵੀ ਇਹ ਜੇਤੂ ਟੀਮ (ਪਾਰਟੀ) ਇਸ ਤਰ੍ਹਾਂ ਹੀ ਵਿਕਾਸ ਕਾਰਜਾਂ ਦੀ ਝੜੀ ਲਾ ਦੇਵੇਗੀ ਅਤੇ ਪੰਜਾਬ ਦੀ ਜਨਤਾ ਦੀ ਉਮੰਗਾਂ ਤੇ ਆਸਾਂ ਤੇ ਪੂਰਾ ਉਤਰੇਗੀ।ਜੇਤੂ ਅਕਾਲੀ ਉਮੀਦਵਾਰਾਂ ਨੂੰ ਢੇਰਾ ਸਾਰੀਆਂ ਮੁਬਾਰਕਾਂ-
ਰੋਣ ਤੋਂ ਪ੍ਰੇਸ਼ਾਨ ਮਾਂ ਨੇ ਬੱਚੇ ਨੂੰ 14ਵੀਂ ਮੰਜ਼ਿਲ ਤੋਂ ਸੁੱਟਿਆ
ਮਾਸਕੋ :3-3-2012
ਕੀ ਅਜਿਹਾ ਹੋ ਸਕਦਾ ਹੈ ਕਿ ਕੋਈ ਮਾਂ ਬੱਚੇ ਦੇ ਹੋਣ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ 14ਵੀਂ ਮੰਜ਼ਿਲ ਸੁੱਟ ਦੇਵੇ? ਮਾਸਕੋ ‘ਚ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਾਂ ਨੇ ਅਪਣੇ 4 ਮਹੀਨੇ ਦੇ ਬੱਚੇ ਨੂੰ 14ਵੀਂ ਮੰਜ਼ਿਲ ਤੋਂ ਇਸ ਲਈ ਸੁੱਟ ਦਿੱਤਾ ਕਿਉਂਕਿ ਉਹ ਲਗਾਤਾਰ ਰੋ ਰਿਹਾ ਸੀ ਅਤੇ ਉਸ (ਮਾਂ) ਦੀ ਨੀਂਦ ਖਰਾਬ ਹੋ ਰਹੀ ਸੀ।
ਮਾਸਕੋ ਦੀ ਇਕ 14 ਮੰਜ਼ਿਲਾ ਇਮਾਰਤ ਬੀਤੇ ਕੱਲ ਇਹ ਘਟਨਾ ਵਾਪਰੀ। ਹਾਸਦੇ ਦਾ ਪਤਾ ਉਦੋਂ ਲੱਗਾ ਜਦੋਂ ਬੱਚੇ ਦੀ ਲਾਸ਼ ਬੁਰੀ ਹਾਲਤ ਮਿਲਿਆ। ਬੱਚੇ ਦੀ ਮਾਂ ਪਾਕਾ ਤੇਰਿਨਾ ਵਕੀਨ (27) ਪੇਸ਼ੇ ਤੋਂ ਇਕ ਫੈਸ਼ਨ ਮਾਡਲ ਹੈ ਅਤੇ ਰੂਸ ਦੇ ਨਿੱਜੀ ਨੋਵਾ ਗੋਰੋਦ ਸ਼ਹਿਰ ‘ਚ ਕੰਮ ਕਰਦੀ ਹੈ।
ਮਾਂ ਦੇ ਇਸ ਵਤੀਰੇ ‘ਤੇ ਮਨੋਵਿਆਗਨੀ ਡਾਕਟਰਾਂ ਦੀ ਰਾਏ ਲਈ ਜਾ ਰਹੀ ਹੈ ਅਤੇ ਮਾਂ ਦੀ ਇਕ ਦਿਮਾਗ ਦੀਆਂ ਬਿਮਾਰੀਆਂ ਦੇ ਹਸਪਤਾਲ ‘ਚ ਜਾਂਚ ਚੱਲ ਰਹੀ ਹੈ।
ਕਲਯੁਗੀ ਮਾਂ ਨੇ ਬੇਟੇ ਨੂੰ ਬਾਥ ਟੱਬ ‘ਚ ਡੁਬੋਇਆ
ਫਲੋਰਿਡਾ—21 feb 2012
ਅਮਰੀਕਾ ‘ਚ ਭਾਰਤੀ ਮੂਲ ਦੀ ਇਕ ਮਹਿਲਾ ਨੇਹਾ ਪਟੇਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ‘ਤੇ ਦੋਸ਼ ਹੈ ਕਿ ਉਸਨੇ ਆਪਣੇ ਇਕ ਸਾਲ ਦੇ ਬੇਟੇ ਨੂੰ ਡੁਬੋ ਕੇ ਮਾਰ ਦਿੱਤਾ। ਘਟਨਾ ਫਲੋਰਿਡਾ ਦੀ ਹੈ ਜਿੱਥੇ ਨੇਹਾ ਪਟੇਲ, ਆਪਣੇ ਪਤੀ, 4 ਸਾਲ ਦੀ ਬੇਟੀ ਅਤੇ ਇਕ ਸਾਲ ਦੇ ਬੇਟੇ ਨਾਲ ਰਹਿੰਦੀ ਸੀ। 32 ਸਾਲਾ ਨੇਹਾ ਬੇਟੇ ਦੀ ਡਲੀਵਰੀ ਤੋਂ ਬਾਅਦ ਹੀ ਡਿਪ੍ਰੈਸ਼ਨ ‘ਚ ਸੀ। ਇਸੇ ਚਿੜਚਿੜੇਪਣ ਕਾਰਨ ਉਹ ਆਪਣੇ ਛੋਟੇ ਬੇਟੇ ਨੂੰ ਕੁੱਟਦੀ ਰਹਿੰਦੀ ਸੀ। ਸ਼ਨੀਵਾਰ ਨੂੰ ਪੋਸਟਮਾਰਟਮ ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇਸ਼ਾਨ ਪਟੇਲ ਦੀ ਮੌਤ ਡੁੱਬਣ ਕਾਰਨ ਹੋਈ ਹੈ ਅਤੇ ਉਸ ਨੂੰ ਜਾਣਬੁੱਝ ਕੇ ਡੁਬੋਇਆ ਗਿਆ ਹੈ। ਨੇਹਾ ‘ਤੇ ਫਸਟ ਡਿਗਰੀ ਮਰਡਰ ਦਾ ਕੇਸ ਦਰਜ ਕੀਤਾ ਗਿਆਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੇਹਾ ਦਾ ਪਤੀ ਆਪਣੀ ਬੇਟੀ ਨੂੰ ਸਵੇਰੇ ਸਕੂਲ ਛੱਡਣ ਚਲਾ ਗਿਆ। ਇਸ ਤੋਂ ਬਾਅਦ ਉਹ ਘਰ ਪਰਤਿਆ ਅਤੇ ਨਾਸ਼ਤਾ ਕਰਕੇ ਕੰਮ ‘ਤੇ ਚਲਾ ਗਿਆ। ਘਰ ‘ਚ ਮਾਂ-ਬੇਟਾ ਇਕੱਲੇ ਸਨ। ਬਾਅਦ ‘ਚ ਨੇਹਾ ਨੇ ਪੁਲਸ ਨੂੰ ਦੱਸਿਆ ਕਿ ਇਸ਼ਾਨ ਉਸ ਵੱਲ ਗੋਢਿਆਂ ਭਾਰ ਚੱਲ ਕੇ ਆਉਣ ਲੱਗਾ ਤਾਂ ਉਸਨੇ ਦੂਰ ਰੱਖਣ ਲਈ ਪਹਿਲਾਂ ਤਾਂ ਉਸ ਨੂੰ ਚਪੇੜਾਂ ਮਾਰੀਆਂ ਫਿਰ ਉਸ ਨੂੰ ਬਾਥਰੂਮ ‘ਚ ਅੱਧੇ ਭਰੇ ਬਾਥ ਟਬ ‘ਚ ਸੁੱਟ ਕੇ ਬਾਹਰ ਚਲੀ ਗਈ। ਕਰੀਬ 10 ਮਿੰਟ ਬਾਅਦ ਉਹ ਪਰਤੀ ਉਦੋਂ ਤੱਕ ਇਸ਼ਾਨ ਦੀਆਂ ਸਾਹਾਂ ਰੁਕ ਗਈਆਂ ਸਨ। ਨੇਹਾ ਨੇ ਮੈਡੀਕਲ ਜਾਂ ਪੁਲਸ ਹੈਲਪ ਬੁਲਾਉਣ ਦੀ ਥਾਂ ਉਸਦੀ ਲਾਸ਼ ਨੂੰ ਤੋਲੀਏ ‘ਚ ਲਪੇਟ ਕੇ ਕਾਰ ਲੈ ਕੇ ਬਾਹਰ ਨਿਕਲ ਗਈ। ਜਦੋਂਕਿ ਉਹ ਇਨ੍ਹਾਂ ਐਮਰਜੈਂਸੀ ਨੰਬਰਾਂ ਨੂੰ ਜਾਣਦੀ ਸੀ ਅਤੇ ਉਨ੍ਹਾਂ ਨੂੰ ਬੁਲਾਉਣ ਲਈ ਉਸ ਕੋਲ ਫੋਨ ਵੀ ਮੌਜੂਦ ਸੀ। ਸ਼ਾਮ ਨੂੰ ਜਦੋਂ ਉਸਦਾ ਪਤੀ ਘਰ ਆਇਆ ਤਾਂ ਮਾਂ-ਬੇਟਾ ਗਾਇਬ ਸਨ। ਉਸਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਇਹ ਵੀ ਦੱਸਿਆ ਕਿ ਨੇਹਾ ਡਿਪ੍ਰੈਸ਼ਨ ‘ਚ ਚੱਲ ਰਹੀ ਹੈ ਅਤੇ ਕਈ ਦਿਨਾਂ ਤੋਂ ਉਹ ਦਵਾਈ ਵੀ ਨਹੀਂ ਲੈ ਰਹੀ ਸੀ ਪਰ ਉਸ ਨੂੰ ਇਹ ਅੰਦਾਜ਼ਾ ਨਹੀਂ ਕਿ ਨੇਹਾ ਨੇ ਇਸ਼ਾਨ ਦਾ ਕਤਲ ਵੀ ਕਰ ਦਿੱਤਾ ਹੈ। ਅਗਲੇ ਦਿਨ ਨੇਹਾ ਘਰ ਪਰਤੀ ਤਾਂ ਇਹ ਦੱਸ ਕੇ ਕਿ ਉਸਨੇ ਬੱਚੇ ਨੂੰ ਮਾਰ ਦਿੱਤਾ ਹੈ ਛੇਤੀ ਘਰੋਂ ਬਾਹਰ ਨਿਕਲ ਗਈ। ਜਦੋਂਕਿ ਉਸਦਾ ਪਤੀ ਕੁਝ ਕਰ ਪਾਉਂਦਾ ਉਹ ਭੱਜ ਗਈ ਅਤੇ ਫਲੋਰਿਡਾ ਦੇ ਤਾਂਪਾ ਇੰਟਰਨੈਸ਼ਨਲ ਏਅਰਪੋਰਟ ਦੀ ਪਾਰਕਿੰਗ ‘ਚ ਲੁਕ ਗਈ। ਉਥੇ ਹੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਮਾਫੀਆ ਮੁੰਡੀਰ 25 ਫਰਵਰੀ ਨੂੰ ਸਿਡਨੀ ‘ਚ
ਸਿਡਨੀ, 15 ਫਰਵਰੀ (ਖੇਲਾ)-
ਸੰਧੂ ਇੰਟਰਟੇਨਮੈਂਟ, ਰੀਅਲ ਡਰੀਮਜ਼ ਅਤੇ ਸੀਬਰਡ ਗਰੁੱਪ ਆਫ ਕੰਪਨੀਜ਼ ਵਲੋਂ ਸਿਡਨੀ ‘ਚ ਮਾਫੀਆ ਮੁੰਡੀਰ ਨਾਮਕ ਇਕ ਸ਼ੋਅ 25 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਭੇਜਦੇ ਹੋਏ ਪਾਰੁਲ ਨਾਗਪਾਲ, ਹਿਰਦੇਪਾਲ ਸੰਧੂ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਸ਼ੋਅ ‘ਚ ਹਨੀ ਸਿੰਘ, ਅਲਫਾਜ, ਜੇ ਸਟਾਰ ਅਤੇ ਮਨੀ ਔਜਲਾ ਆਪੋ ਆਪਣੇ ਗੀਤਾਂ ਨਾਲ ਸਿਡਨੀ ਵਾਸੀਆਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸ਼ੋਅ ਸਿਡਨੀ ਦੇ ਕਸਬੇ ਪੈਰਾਮੇਟਾ ਦੇ ਰੌਕਸੀ ਹੋਟਲ ਵਿਚ ਸ਼ਾਮ ਨੂੰ ਸ਼ੁਰੂ ਹੋ ਕੇ ਦੇਰ ਰਾਤ ਤੱਕ ਚੱਲੇਗਾ। ਪ੍ਰਬੰਧਕਾਂ ਨੇ ਸਿਡਨੀ ਵੱਸਦੇ ਸਮੂਹ ਨੌਜਵਾਨਾਂ ਨੂੰ ਇਸ ਸ਼ੋਅ ‘ਚ ਭਾਰੀ ਗਿਣਤੀ ‘ਚ ਪਹੁੰਚਣ ਦੀ ਅਪੀਲ ਕੀਤੀ।
ਹੱਕ ਰੱਖਦਾ ਦੋਸਤ ਕਹਾਉਣ ਦਾ ਕੋਈ ਕੋਈ..
ਐਡਮਿੰਟਨ (ਜਰਨੈਲ ਬਸੋਤਾ): 15 feb 2012
ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਿਲਣੀ ਕੌਂਸਲ ਆਫ਼ ਸਿਖ ਔਰਗੇਨਾਇਜ਼ੇਸ਼ਨ (ਕੋਸੋ) ਦੇ ਹਾਲ ਵਿੱਚ ਸਤਨਾਮ ਸਿੰਘ ਢਾਅ ਅਤੇ ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ।ਮੰਚ ਸੰਚਾਲਕ ਦੀ ਜ਼ਿੰਮੇਵਾਰੀ ਇਕਬਾਲ ਖ਼ਾਨ ਨੇ ਨਿਭਾਈ। ਸਭ ਤੋਂ ਪਹਿਲਾਂ ਇਕਬਾਲ ਨੇ ਕੁਝ ਗਮੀਆਂ ਅਤੇ ਖੁਸ਼ੀਆਂ ਦੀਆਂ ਖ਼ਬਰਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਦੋ ਸਹਿਤਕ ਸ਼ਖ਼ਸੀਅਤਾਂ ਕਰਤਾਰ ਸਿੰਘ ਦੁਗਲ ਅਤੇ ਪ੍ਰੋ. ਨੰਰਜਣ ਸਿੰਘ ਮਾਨ ਦੇ ਵਿਛੜ ਜਾਣ ਦਾ ਜ਼ਿਕਰ ਕੀਤਾ।ਇਨ੍ਹਾਂ ਮਹਾਨ ਸਹਿਤਕਾਰਾਂ ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।ਕੇਸਰ ਸਿੰਘ ਨੀਰ ਨੇ ਕਰਤਾਰ ਸਿੰਘ ਦੁਗਲ ਅਤੇ ਪ੍ਰੋ. ਨੰਰਜਣ ਸਿੰਘ ਮਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਪੰਜਾਬੀ ਸਹਿਤ ਨੂੰ ਦੇਣ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਉਨ੍ਹਾਂ ਨੇ ਆਪਣੀ ਵੈਨਕੋਵਰ ਫੇਰੀ ਦੋਰਾਨ ਮਾਨ ਪਰਿਵਾਰ ਨਾਲ ਮਿਲਣੀ ਦਾ ਖ਼ਾਸ ਜ਼ਿਕਰ ਕੀਤਾ। ਡਾ. ਬਲਵਿੰਦਰ ਕੌਰ ਬਰਾੜ ਨੇ ਦੋਹਾਂ ਸਹਿਤਕ ਸ਼ਖ਼ਸੀਅਤਾਂ ਨਾਲ ਆਪਣੀ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਸਾਹਿਤ ਨੂੰ ਦੇਣ ਬਾਰੇ ਜ਼ਿਕਰ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ।ਡਾ. ਹਰਭਜਨ ਸਿੰਘ ਢਿੱਲੋਂ ਨੇ ਵੀੇ ਸ਼ਰਧਾਜਲੀ ਭੇਟ ਕਰਦਿਆਂ ਕਰਤਾਰ ਸਿੰਘ ਦੁਗਲ ਬਾਰੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਦੁਗਲ ਨੇ ਮਨੋ-ਵਿਕਾਰਾਂ ਦੀ ਗੱਲ ਤਾਂ ਕੀਤੀ ਹੈ ਪਰ ਜਮਾਤੀ ਫ਼ਿਤਰਤ ਦੀ ਗੱਲ ਨਹੀਂ ਕੀਤੀ। ਢਿੱਲੋਂ ਨੇ ਦੁਗਲ ਬਾਰੇ ਆਪਣੀਆਂ ਹੋਰ ਯਾਦਾਂ ਵੀ ਸਾਂਝੀਆਂ ਕੀਤੀਆਂ।ਇਸ ਤੋਂ ਬਾਅਦ ਪੰਜਾਬੀ ਦੇ ਸੁਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੂੰ ਪਦਮ ਸ਼੍ਰੀ ਐਵਾਰਰਡ ਨਾਲ ਸਨਮਨਿਆ ਜਾਣ ਤੇ ਖੁਸ਼ੀ ਇਜ਼ਹਾਰ ਕੀਤਾ ਅਤੇ ਅਰਪਨ ਲਿਖਾਰੀ ਸਭਾ ਵੱਲੋਂ ਮਤਾ ਪਾ ਕੇ ਡਾ. ਸੁਰਜੀਤ ਪਾਤਰ ਹੋਰਾਂ ਨੂੰ ਵਧਾਈ ਦਿੱਤੀ।
ਇਸ ਤੋਂ ਬਾਅਦ ਰਚਨਾਵਾਂ ਸੁਨਣ ਸੁਣਉਣ ਦਾ ਦੌਰ ਕੁੰਦਨ ਸਿੰਘ ਸ਼ੇਰਗਿੱਲ ਦੀ ਕਵਿਤਾ:
“ਅਗਰ ਪਾਲਤੂ ਕੱਤਾ ਹਲਕ ਜਾਵੇ,
ਪਹਿਲਾਂ ਘਰਦਿਆ ਨੂੰ ਹੀ ਵੱਢਦਾ
ਪਰ ਮੰਨਦਾ ਕੋਈ ਨਹੀਂ।”
ਨਾਲ ਸ਼ੁਰੂ ਹੋਇਆ।ਕਮਲਜੀਤ ਕੌਰ ਸ਼ੇਰਗਿੱਲ ਨੇ ਬਹੁਤ ਹੀ ਭਾਵ ਪੂਰਤ ਕਵਿਤਾ ਨਾਲ ਸਰੋਤਿਆਂ ਨੂੰ ਹਲੂਣ ਦਿੱਤਾ
ਜਿਸ ਦੀਆਂ ਸਤਰਾਂ ਸਨ:
“ਇੱਕ ਦਿਨ ਆਇਆ ਮੈਂ ਮਾਂ ਅਖਵਾਇਆ
ਇਕ ਦਿਨ ਆਇਆ ਮੈਂ ਦਾਦੀ ਅਖਵਾਇਆ
ਪਰ ਮੈਂ ਤੈਨੂੰ ਪੁੱਛਦੀ ਹਾਂ……?
ਅਜਾਇਬ ਸਿੰਘ ਸੇਖੋਂ ਨੇ ‘ਨਵੀਂ ਸਮੱਸਿਆ ਦਾ ਨਵਾਂ ਹੱਲ’ ਕਵਿਤਾ ਸੁਣਾ ਕੇ ਹਾਜ਼ਰੀ ਲੱਗਵਾਈ।
ਸਭਾ ਵਿੱਚ ਲਹਿੰਦੇ ਪੰਜਾਬ ਤੋਂ ਨਵੇਂ ਆਏ ਮੈਂਬਰ ਤਾਰਿਕ ਮਲਕ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਦਿਆਂ ਘਰੇਲ਼ੂ ਜੀਵਨ ਜਾਚ ਲਈ ਇੱਕ ਵਧੀਆ ਨੁਕਤੇ ਗੱਲ ਕਹੀ ਕਿ ਔਰਤ ਅਤੇ ਮਰਦ ਦੋਹਾਂ ਨੂੰ ਆਪਣਾ ਹੱਕ ਅਦਾ ਕਰਨਾ ਚਾਹੀਦਾ ਹੈ। ਅਗਰ ਇੱਕ ਕੋਲ਼ੋ ਕੋਈ ਗ਼ਲਤੀ ਵੀ ਹੋ ਜਾਏ ਤਾਂ ਮੁਆਫ਼ ਕਰ ਦੇਣਾ ਚਾਹੀਦਾ ਪਰ ਬਦਲਾ ਨਹੀਂ ਲਂਣਾ ਚਾਹੀਦਾ।
ਚਾਹ ਦੀ ਬਰੇਕ ਤੋਂ ਪਹਿਲਾਂ ਅਰਪਨ ਲਿਖਾਰੀ ਸਭਾ ਦੇ ਪ੍ਰਧਾਨ ਸਤਨਾਮ ਸਿੰਘ ਢਾਅ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਨੂੰ ਇੱਕ ਸਨਮਾਨ ਪੱਤਰ ਦਿੱਤਾ ਗਿਆ। ਕਿਉਂਕਿ 2011 ਦੇ ਸਾਲਾਨਾਂ ਸਮਾਗਮ ‘ਤੇ ਉਹ ਕਿਸੇ ਵਜਾ ਕਾਰਨ ਪੁੰਹਚ ਨਹੀਂ ਸਨ ਸਕੇ। ਉਸ ਤੋਂ ਬਾਅਦ ਉਹ ਇੰਡੀਆ ਚਲੇ ਗਏ ਸਨ। ਪਿਛਲੇ ਦਿਨੀ ਹੀ ਵਾਪਸ ਆਉਣ ਤੇ ਉਨ੍ਹਾਂ ਨੂੰ ਮਾਣ-ਪੱਤਰ ਦਿੱਤਾ ਗਿਆ। ਯਾਦ ਰਹੇ ਕਿ ਕੈਲਗਰੀ ਤੋਂ ਵਿਧਾਨ ਸਭਾ ਦੇ ਮੈਂਬਰ ਮਨਮੀਤ ਸਿੰਘ ਭੱਲਰ ਵੱਲੋਂ ਸਭਾ ਦੇ ਸਾਲਾਨਾ ਸਮਾਗਮ ਸਮੇਂ ਬਾਹਰੋਂ ਆਏ ਲੇਖਕਾਂ ਨੂੰ ਮਾਣ-ਪੱਤਰ ਦਿੱਤੇ ਗਏ ਸਨ।
ਪ੍ਰਸ਼ੋਤਮ ਭਾਰਦਵਾਜ ਨੇ ਸ਼ਾਇਰ ਪ੍ਰੀਤ ਮਾਨ ਦੀ ਕਵਿਤਾ ਸਰੋਤਿਆਂ ਦੇ ਰੂਬਰੂ ਕੀਤੀ, ਕੁਝ ਪੰਗਤੀਆਂ ਇਸ ਤਰ੍ਹਾਂ ਸਨ :
“ ਮੰਜ਼ਲਾਂ ਬਦਲ ਜਾਂਦੀਆ ਹਨ
ਰਾਹ ਬਦਲ ਜਾਂਦੇ ਹਨ
ਅੱਖੀਂ ਵੇਖਣ ਵਾਲੇ ਗਵਾਹ ਬਦਲ ਜਾਂਦੇ ਹਨ।”
ਪੈਰੀ ਮਾਹਲ ਨੇ ਸਰੋਤਿਆਂ ਨੂੰ ਦੱਸਿਆ ਕਿ ਜੇਕਰ ਤੁਹਾਨੂੰ ਕਦੇ ਵਕੀਲ ਤੋਂ ਮਦਦ ਲੈਂਣ ਦੀ ਲੋੜ੍ਹ ਪੈਂਦੀ ਹੈ ਤਾਂ ਵਕੀਲ ਦੀ ਚੋਣ ਕਰਦਿਆਂ ਕਿਹੜੀ ਕਿਹੜੀਆ ਗੱਲਾਂ ਦਾ ਧਿਆਨ ਰੱਖਣ ਦੀ ਲੋੜ੍ਹ ਹੈ। ਆਪਣੇ ਤਜੱਰਬੇ ਨੂੰ ਸਾਂਝਾ ਕਰਦਿਆਂ ਗਿਆਨ ਭਰਪੂਰ ਜਾਣਕਾਰੀ ਦਿੱਤੀ।
ਸੁਰਿੰਦਰ ਢਿੱਲੋਂ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। ਤਰਲੋਚਨ ਦੂਹੜਾ ਨੇ ਤਰਨਮ ਵਿੱਚ ਸੰਤ ਰਾਮ ਉਦਾਸੀ ਦੀ ਕਵਿਤਾ:
“ ਮਰਦੇ ਜਦ ਬੁੱਢੇ ਬਾਬੇ,
ਉਠਦੇ ਫੇਰ ਭਗਤ ਸਰਾਭੇ
ਸਮੇਂ ਨੂੰ ਸਰਾਭਿਆ ਦੀ ਲੋੜ੍ਹ….”
ਸੁਣਾ ਕੇ ਸਰਰੋਤਿਆਂ ਨੂੰ ਇੱਕ ਵਾਰ ਅਜੋਕੇ ਹਾਲਾਤਾਂ ਵਾਰੇ ਚੇਤਨ ਕਰ ਦਿੱਤਾ। ਹਰਨੇਕ ਸਿੰਘ ਬੱਧਨੀ ਨੇ ’ਸਿੰਘ ਦੇ ਬਾਰਾ ਵਜਣ’ ਨਾਂ ਦੀ ਕਵਿਤਾ ਸਾਂਝੀ ਕੀਤੀ ਜਿਸ ਦੀਆਂ ਸਤਰਾਂ ਇਉਂ ਸਨ:
“ਇਥੇ ਸਿਰ ਬੀਜੇ ਸਿੰਘ ਨੇ
ਤਾਹੀਊ ਖਿੜੀਆਂ ਨੇ ਗੁਲਜ਼ਾਰਾਂ
ਸਿੰਘ ਕਰਦੇ ਹਮਲਾ ਧਾੜਵੀਆਂ ’ਤੇ
ਜਦ ਵਜਦੇ ਰਾਤ ਦੇ ਬਾਰਾ।”
ਗੁਰਨਾਮ ਸਿੰਘ ਗਿੱਲ ਰਾਮੂਵਾਲੀਏ ਨੇ ਪਾਰਸ ਦੀ ਬਹੁਤ ਹੀ ਪ੍ਰਸਿੱਧ ਰਚਨਾ ’ਮੌਤ ਦਾ ਰਾਗ’ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਕਰਨੈਲ ਸਿੰਘ ਪਾਰਸ ਨੂੰ ਯਾਦ ਕਰਾ ਦਿੱਤਾ। ਕੁਲਦੀਪ ਕੌਰ ਘਟੌੜਾ ਨੇ ਵੀ ਇੱਕ ਕਵਿਤਾ ਸਾਂਝੀ ਕੀਤੀ ਜਿਸ ਦੀਆਂ ਸਤਰਾਂ ਸਨ:
“ਦੁਨੀਆਂ ਤੇ ਦੋਸਤ ਤਾਂ ਬਹੁਤ ਬਣ ਗਏ
ਹੱਕ ਰੱਖਦਾ ਦੋਸਤ ਕਹਾਉਣ ਦਾ ਕੋਈ ਕੋਈ।”
ਕੁਲਬੀਰ ਸਿੰਘ ਸ਼ੇਰਗਿੱਲ ਨੇ ਇੱਕ ਕਵਿਤਾ ਦੋਸਤੀ ਸੁਣਾ ਕੇ ਹਾਜ਼ਰੀ ਲੱਗਵਾਈ। ਜਿਸ ਦੀਆਂ ਸਤਰਾਂ ਸਨ:
“ਦੋਸਤੀ ਕਰ ਲਈ ਮੈਂ ਆਪਣੀ ਪਤਨੀ ਨਾਲ
ਰਿਸ਼ਤਾ ਤੋੜਿਆ ਨਹੀਂ ਜੋੜਿਆ ਹੈ।”
ਜੀਤਇੰਦਰਪਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਭਦੇਵ ਸਿੰਘ ਗਿੱਲ ਨੇ ਵੀੇ ਆਪਣੇ ਵਿਚਾਰ ਰੱਖੇ ਅਤੇ ਇੱਕ ਕਵਿਤਾ ਸਾਂਝੀ ਕੀਤੀ ਜਿਸ ਦੀਆਂ ਸਤਰਾਂ ਇਸ ਤਰ੍ਹਾਂ ਹਨ:
“ਸੈਆਂ ਅਰਥ ਵਿਅਰਥ ਹਨ ਉਸ ਦੇ ਇਸ ਜਵਾਬ ਦੇ
ਭੇਜੇ ਨਿੱਤ ਸਵੇਰ ਜੋ ਕਾਲ਼ੇ ਫੁੱਲ ਗਲਾਬ ਦੇ।”
ਅਖ਼ੀਰ ਤੇ ਸਤਨਾਮ ਸਿੰਘ ਢਾਅ ਨੇ ਦੋਹਾਂ ਸਾਹਿਤਕ ਸ਼ਖ਼ਸੀਅਤਾਂ ਦੇ ਵਿਛੜਨ ਦਾ ਅਫ਼ਸੋਸ ਸਾਰੇ ਹੀ ਸਾਹਿਤਕ ਮਿੱਤਰਾਂ ਦੋਸਤਾਂ ਨਾਲ ਸਾਂਝਾ ਕਰਦਿਆਂ ਆਖਿਆ ਕਿ ਇਨ੍ਹਾਂ ਸਾਹਿਤਕਾਰਾਂ ਦੇ ਵਿਛੜਨ ਨਾਲ ਸਾਹਿਤਕ ਜਗਤ ਸੁਨਾਂ ਹੋ ਗਿਆ ਹੈ। ਇਨ੍ਹਾਂ ਦੀ ਦੇਣ ਨੂੰ ਅਸੀਂ ਸੀਸ ਝੁਕਾਉਦੇ ਰਹਾਂਗੇ ਤੇ ਹਮੇਸ਼ਾਂ ਲਈ ਸਾਨੂੰ ਯਾਦ ਰਹਿਣਗੇ।ਉਨ੍ਹਾਂ ਦੋਨਾ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਡਾ. ਸੁਰਜੀਤ ਪਾਤਰ ਨੂੰ ਪਦਮ ਸ਼੍ਰੀ ਐਵਾਰਡ ਮਿਲਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਟਲੀ ਦੀਆਂ ਕਬੱਡੀ ਫੈਡਰੇਸ਼ਨਾਂ ਦੀ ਬ੍ਰੇਸ਼ੀਆ ਵਿਖੇ ਅਹਿਮ ਮੀਟਿੰਗ ਹੋਈ
ਰੋਮ ਇਟਲੀ (ਕੈਂਥ) 15 feb 2012
ਇਟਲੀ ਦੀਆਂ ਕਬੱਡੀ ਫੈਡਰੇਸ਼ਨਾਂ ਦੀ ਅਹਿਮ ਮੀਟਿੰਗ ਬਿਨੌਓਲਾਮੇਲਾ ਬ੍ਰੇਸ਼ੀਆ ਵਿਖੇ ਅਪਨਾ ਮੈਰਿਜ ਪੇਲੇਸ ਵਿਖੇ ਹੋਈ। ਮੀਟਿੰਗ ਵਿਚ ਆਲ ਇਟਲੀ ਸਰਕਲ ਸਟਾਇਲ ਕਬੱਡੀ ਫੇਡਰੇਸ਼ਨ ਅਤੇ ਆਲ ਇਟਲੀ ਕਬੱਡੀ ਫੇਡਰੇਸ਼ਨ ਅਤੇ ਸਬੰਧਿਤ ਵੱਖ-ਵੱਖ ਖੇਡ ਕਲੱਬਾਂ ਵੱਲੋਂ ਸ਼ਿਰਕਤ ਕੀਤੀ ਗਈ।ਮੀਟਿੰਗ ਦੌਰਾਨ ਇਟਲੀ ਵਿੱਚ ਕਬੱਡੀ ਖੇਡ ਨੂੰ ਪ੍ਰਫੁਲਿੱਤ ਕਰਨ ਹਿੱਤ ਤੇ ਸਾਲ 2012 ਵਿੱਚ ਹੋਣ ਵਾਲੇ ਖੇਡ ਮੇਲਿਆਂ ਸਬੰਧੀ ਅਤੇ ਪਿਛਲੇ ਦਿਨੀਂ ਹੋਏ ਕਬੱਡੀ ਦੇ ਵਰਲਡ ਕੱਪ ਸਬੰਧੀ ਆਦਿ ਵਿਸ਼ਿਆਂ ਤੇ ਵਿਚਾਰਾਂ ਕੀਤੀਆਂ ਗਈਆਂ।ਇਸੇ ਦੌਰਾਨ ਇਹ ਵੀ ਵਿਚਾਰ ਕੀਤੀ ਗਈ ਕਿ ਇਟਲੀ ਵਿਚ ਮਾਂ ਖੇਡ ਕਬੱਡੀ ਦੇ ਵਿਕਾਸ ਲਈ ਇਟਲੀ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਜਲਦ ਹੀ ਇੱਕੋ ਮੰਚ ਤੇ ਇਕੱਠਾ ਕੀਤਾ ਜਾਵੇਗਾ। ਜਿਸ ਤਹਿਤ ਫੈਡਰੇਸ਼ਨਾਂ ਵਿਚ ਏਕਤਾ ਕਾਇਮ ਕਰਨ ਲਈ ਫਰਵਰੀ ਦੇ ਅਖੀਰਲੇ ਹਫਤੇ ਵਿੱਚ ਇਟਲੀ ਦੀਆਂ ਦੋਨਾਂ ਫੈਡਰੇਸ਼ਨਾਂ ਦੀ ਇਕ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੀਟਿੰਗ ਦੀ ਤਾਰੀਕ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਟਲੀ ਵਿਚ ਕਬੱਡੀ ਵਿਚ ਇਕਸੁਰਤਾ ਪੈਦਾ ਕਰਨ ਲਈ ਬਹੁਤ ਜਲਦ ਹੋ ਰਹੀ ਸਾਂਝੀ ਮੀਟਿੰਗ ਵਿੱਚ ਸਾਰੀਆਂ ਹੀ ਖੇਡ ਕਲੱਬਾਂ ਦੇ ਆਹੁਦੇਦਾਰ ਜਰੂਰ ਪਹੁੰਚਣ ਤਾਂ ਜੋ ਫੈਡਰੇਸ਼ਨਾਂ ਨੂੰ ਇਕਮੁੱਠ ਕਰਨ ਲਈ ਰੂਪ ਰੇਖਾ ਤਿਆਰ ਕੀਤੀ ਜਾ ਸਕੇ।ਇਸ ਮਟਿੰਗ ਵਿੱਚ ਆਲ ਇਟਲੀ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਅੰਬਾ, ਚੇਅਰਮੈਨ ਸੀ੍ਰਥ ਅਨਿਲ ਕੁਮਾਰ ਸ਼ਰਮਾ, ਇਟਲੀ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਲਾਲੀ, ਧੰਨ ਧੰਨ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪਿਗੋਨਿਆਗੋ ਦੇ ਸੁਰਜੀਤ ਸਿੰਘ ਭੰਗਲ, ਪਾਲਾ ਸਿੰਘ ਅਤੇ ਪਰਮਿੰਦਰ ਸਿੰਘ, ਮੁਖਤਿਆਰ ਸਿੰਘ ਮਜਾਰਾ ਰਾਜਾ ਸਾਹਿਬ ਸਪੋਰਟਸ ਕਲੱਬ ਤਰਵੀਜੋ, ਆਲ ਇਟਲੀ ਕਬੱਡੀ ਫੈਡਰੇਸ਼ਨ ਦੇ ਰਣਜੀਤ ਸਿੰਘ ਧਾਮੀ(ਪ੍ਰਧਾਨ ਇਟਾਲੀਅਨ ਪੰਜਾਬੀ ਸਪੋਰਟਸ ਕਲੱਬ ਬ੍ਰੇਸ਼ੀਆ), ਜਸਵੀਰ ਸਿੰਘ ਉੱਪਲ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਕੁਲਵਿੰਦਰ ਸਿੰਘ ਬਿੱਟਾ, ਕਬੱਡੀ ਖਿਡਾਰੀ ਮੇਜਰ ਸਿੰਘ ਢੰਡੋਵਾਲ ਅਤੇ ਬਿੱਲਾ ਤਲਵੰਡੀ ਆਦਿ ਤੋਂ ਇਲਾਵਾ ਪਾਕਿਸਤਾਨੀ ਭਰਾ ਹਾਜਿਰ ਹੋਏ।
ਇਟਲੀ ਵਿਚ ਰਹਿਣ ਲਈ 5577 ਯੂਰੋ ਸਲਾਨਾ ਆਮਦਨ ਹੋਣੀ ਲਾਜ਼ਮੀ
ਰੋਮ (ਇਟਲੀ) 15 ਫਰਵਰੀ (ਕੈਂਥ) -
429 ਯੂਰੋ ਪ੍ਰਤੀ ਮਹੀਨਾ ਅਤੇ 13ਵੀਂ ਤਨਖਾਹ ਸਮੇਤ 5577 ਯੂਰੋ ਸਲਾਨਾ ਆਮਦਨ 2012 ਲਈ ਨਿਧਾਰਿਤ ਕੀਤੀ ਗਈ ਹੈ। ਇਸ ਵਧੀ ਦਰ ਤੋਂ ਹੋਣ ਵਾਲੀ ਆਮਦਨ ਨਾਲ ਗਰੀਬ ਪਰਿਵਾਰਾਂ ਅਤੇ ਬਜ਼ੁਰਗਾਂ ਨੂੰ ਸਹਾਇਤਾ ਪ੍ਰਾਪਤ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਦਾ ਵਧੇਰਾ ਅਸਰ ਵਿਦੇਸ਼ੀਆਂ ‘ਤੇ ਪਵੇਗਾ ਜਿਨ੍ਹਾਂ ਵੱਲੋਂ ਨਿਵਾਸ ਆਗਿਆ ਨਵਿਆਉਣ ਲਈ ਜਾਂ ਪਰਿਵਾਰਕ ਦਰਖਾਸਤ ਦੇਣ ਲਈ ਵੱਧ ਆਮਦਨ ਜੁਟਾਉਣੀ ਪਵੇਗੀ। ਆਮਦਨ ਵੱਧ ਦਰਸਾਉਣ ਕਾਰਨ ਟੈਕਸ ਵੀ ਵਧੇਰਾ ਤਾਰਨਾ ਪਵੇਗਾ ਅਤੇ ਬਟੋਰੇ ਗਏ ਵਾਧੂ ਟੈਕਸ ਨਾਲ 65 ਸਾਲਾ ਇਟਾਲੀਅਨ ਨਾਗਰਿਕ ਜਾਂ 10 ਸਾਲ ਤੋਂ ਇਟਲੀ ਵਿਚ ਕਾਨੂੰਨੀ ਤੌਰ ‘ਤੇ ਰਹਿਣ ਵਾਲੇ ਵਿਦੇਸ਼ੀਆਂ ਨੂੰ ਆਰਥਿਕ ਸਹਾਇਤਾ ਪ੍ਰਾਪਤ ਕਰਵਾਈ ਜਾ ਸਕੇਗੀ। ਇਹ ਸਹਾਇਤਾ ਲੰਬੇ ਸਮੇਂ ਦੀ ਨਿਵਾਸ ਆਗਿਆ ਧਾਰਕਾਂ ਅਤੇ ਨਿਰਧਾਰਤ ਆਮਦਨ ਤੋਂ ਘੱਟ ਆਮਦਨ ਵਾਲੇ ਵਿਦੇਸ਼ੀਆਂ ਨੂੰ ਪ੍ਰਦਾਨ ਕਰਵਾਈ ਜਾ ਸਕੇਗੀ। ਆਮ ਤੌਰ ‘ਤੇ ਇਟਾਲੀਅਨ ਨਾਗਰਿਕਾਂ ਦੇ ਮੁਕਾਬਲੇ ਵਿਦੇਸ਼ੀਆਂ ਦੀ ਉਮਰ ਦਰ ਘੱਟ ਹੈ, ਇਸ ਅਧਾਰ ‘ਤੇ ਬਹੁਤ ਥੋੜੇ ਵਿਦੇਸ਼ੀ ਇਸ ਦਾ ਲਾਭ ਪ੍ਰਾਪਤ ਕਰ ਸਕਣਗੇ। ਵਿਦੇਸ਼ੀਆਂ ‘ਤੇ ਇਸ ਵਧਾਈ ਗਈ ਆਮਦਨ ਦਰ ਦਾ ਵਧੇਰੇ ਮਾੜਾ ਅਸਰ ਪਵੇਗਾ। ਗੈਰ ਯੂਰਪੀ ਵਿਦੇਸ਼ੀਆਂ ਨੂੰ ਨਿਵਾਸ ਆਗਿਆ ਨਵਿਆਉਣ ਲਈ ਲਾਜ਼ਮੀ ਸਲਾਨਾ ਆਮਦਨ 5577 ਯੂਰੋ ਜੁਟਾਉਣੀ ਪਵੇਗੀ ਅਤੇ ਜੇ ਪਤੀ/ਪਤਨੀ ਲਈ ਪਰਿਵਾਰਕ ਨਿਵਾਸ ਆਗਿਆ ਦੀ ਦਰਖ਼ਾਸਤ ਦੇਣੀ ਹੋਵੇ ਤਾਂ ਆਮਦਨ ਦਰ ਡੇਢ ਗੁਣਾ (8365,50 ਯੂਰੋ) ਵਧੇਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕੁੱਲ ਆਮਦਨ 5577+8365,50=13942,50 ਯੂਰੋ ਲੌੜੀਂਦੀ ਹੋਵੇਗੀ। ਯੂਰਪੀ ਨਾਗਰਿਕਾਂ ਲਈ ਵੀ ਤਬਦੀਲੀ ਕੀਤੀ ਗਈ ਹੈ। ਰੋਮਾਨੀਆ ਅਤੇ ਪੋਲਾਕੀਆਂ ਲਈ ਇਟਲੀ ਵਿਚ ਰਹਿਣ ਲਈ ਨਿਰਧਾਰਤ ਆਮਦਨ ਦਾ ਹੋਣਾ ਲਾਜ਼ਮੀ ਹੈ ਅਤੇ ਬੇਰੁਜਗਾਰੀ ਦੀ ਸੂਰਤ ਵਿਚ 3 ਮਹੀਨਿਆਂ ਉਪਰੰਤ ਆਮਦਨ ਦਾ ਸਰੋਤ ਅਤੇ ਇਟਲੀ ਵਿਚ ਰਹਿਣ ਦਾ ਮੰਤਵ ਦਰਸਾਉਣਾ ਲਾਜ਼ਮੀ ਹੈ। ਅਜਿਹਾ ਨਾ ਹੋਣ ‘ਤੇ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ।
ਪੰਜਾਬੀ ਨੌਜਵਾਨ ਨੂੰ ਮਹਿੰਗਾ ਪਿਆ ਪਤਨੀ ‘ਤੇ ਹਮਲਾ ਕਰਨਾ!
ਮਾਨਤੋਵਾ (ਇਟਲੀ) 10 ਫਰਵਰੀ (ਕੈਂਥ) -
ਇਟਲੀ ਦੇ ਜਿਲ੍ਹਾ ਮਾਨਤੋਵਾ ਨੇੜ੍ਹੇ ਲੁਸਾਰਾ ਵਿਖੇ ਇਕ ਪੰਜਾਬੀ ਨੌਜਵਾਨ ਵੱਲੋਂ ਆਪਣੇ ਸਾਥੀ ਦੀ ਮਦਦ ਨਾਲ ਘਰੇਲੂ ਝਗੜੇ ਕਾਰਨ ਆਪਣੀ ਪਤਨੀ ਅਤੇ ਤਿੰਨ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਵਿੱਚ ਜਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਟਾਲੀਅਨ ਅਖ਼ਬਾਰਾਂ ਅਤੇ ਪ੍ਰਾਪਤ ਜਾਣਕਾਰੀ ਮੁਤਾਬਿਕ ਦਵਿੰਦਰ ਕੌਰ ਸਪੁੱਤਰੀ ਚਰਨਜੀਤ ਸਿੰਘ ਪਿੰਡ ਵਜੀਦਪੁਰ ਜਿਲ੍ਹਾ ਨਵਾਂ ਸ਼ਹਿਰ ਦਾ ਵਿਆਹ ਹਰਵਿੰਦਰ ਸਿੰਘ ਵਾਸੀ ਪਿੰਡ ਮੋਨਾ ਜਿਲ੍ਹਾ ਨਵਾਂ ਸ਼ਹਿਰ ਨਾਲ ਹੋਇਆ ਸੀ। ਇਨ੍ਹਾਂ ਦੇ ਦੋ ਬੱਚੇ ਹਨ, ਜਿਨ੍ਹਾਂ ਦੀ ਉਮਰ 4 ਅਤੇ 6 ਸਾਲ ਹੈ। ਪਤੀ ਪਤਨੀ ਦੇ ਆਪਸੀ ਸਬੰਧ ਠੀਕ ਨਾ ਹੋਣ ਕਰਕੇ ਦਵਿੰਦਰ ਕੌਰ ਆਪਣੇ ਮਾਮੇ ਦੇ ਲੜਕੇ ਬਚਿੱਤਰ ਸਿੰਘ ਦੇ ਘਰ ਪਿਛਲੇ ਦੋ ਕੁ ਮਹੀਨਿਆਂ ਤੋਂ ਰਹਿ ਰਹੀ ਸੀ। ਜਿੱਥੇ ਹਰਵਿੰਦਰ ਸਿੰਘ ਅਤੇ ਉਸ ਦੇ ਇਕ ਸਾਥੀ ਨੇ ਆ ਕੇ ਘਰ ‘ਤੇ ਹਮਲਾ ਕਰ ਦਿੱਤਾ। ਜਿਸਦੇ ਫਲਸਰੂਪ ਦਵਿੰਦਰ ਕੌਰ, ਰਤਨ ਸਿੰਘ, ਹਰਭਜਨ ਕੌਰ ਅਤੇ ਕਰਨੈਲ ਸਿੰਘ ਗੰਭੀਰ ਜਖਮੀ ਹੋ ਗਏ। ਦਵਿੰਦਰ ਕੌਰ ਨੂੰ ਗੰਭੀਰ ਹਾਲਤ ਵਿੱਚ ਰਿਜੋਮੀਲੀਆ ਦੇ ਸੰਤਾਂ ਮਾਰੀਆ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਦੋਂਕਿ ਹਰਵਿੰਦਰ ਸਿੰਘ ਤੇ ਉਸ ਦਾ ਸਾਥੀ ਵਾਰਦਾਤ ਕਰਨ ਉਪਰੰਤ ਜਦੋਂ ਦੋੜਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਜਿਆਦਾ ਬਰਫ ਪਈ ਹੋਣ ਕਰਕੇ ਉਨ੍ਹਾਂ ਦੀ ਗੱਡੀ ਤਿਲਕ ਕੇ ਨਾਲੇ ਵਿੱਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਾਲੀਅਨ ਪੁਲਿਸ ਹਰਕਤ ਵਿੱਚ ਆ ਗਈ ਅਤੇ ਸਾਰੇ ਲੁਸਾਰਾ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ ਹੈ।
ਬਰੇਸ਼ੀਆ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾਡ਼ਾ ਮਨਾਇਆ ਗਿਆ
ਬਰੇਸ਼ੀਆ (ਇਟਲੀ) 15 ਫਰਵਰੀ (ਕੈਂਥ) -
ਇਟਲੀ ਦੇ ਬਰੇਸ਼ੀਆ ਗੁਰੂ ਘਰ ਦੀਆਂ ਸੰਗਤਾਂ ਨੇ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੋਮਣੀ ਭਗਤ, ਮਹਾਨ ਬ੍ਰਹਮ ਗਿਆਨੀ, ਸਮਾਜ ਸੁਧਾਰਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਵਾਇਸ ਪ੍ਰਧਾਨ ਡਾ: ਦਲਬੀਰ ਸਿੰਘ ਤੇ ਵਾਇਸ ਪ੍ਰਧਾਨ ਸੁਰਿੰਦਰਜੀਤ ਸਿੰਘ ਪੰਡੋਰੀ ਨੇ ਦੱਸਿਆ ਕਿ, ਸ੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਜਿਸ ਦੌਰਾਨ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਢਾਡੀ ਜਥੇ ਭਾਈ ਮਲਕੀਤ ਸਿੰਘ ਪਪਰਾਲੀ ਅਤੇ ਉਸ ਦੇ ਨਾਲ ਸਾਰੰਗੀ ਮਾਸਟਰ ਭਾਈ ਗੁਰਪ੍ਰੀਤ ਸਿੰਘ ਹਠੂਰੀਆ, ਢਾਡੀ ਭਾਈ ਗੁਰਭੇਜ ਸਿੰਘ ਸ਼ੇਰਪੁਰ ਅਤੇ ਢਾਡੀ ਭਾਈ ਬਲਵਿੰਦਰ ਸਿੰਘ ਕਮਲ ਦੇ ਜਥੇ ਨੇ ਹਾਜਰੀ ਭਰੀ।
ਭੋਗ ਉਪਰੰਤ ਭਾਈ ਜਰਨੈਲ ਸਿੰਘ ਦੇ ਹਜੂਰੀ ਰਾਗੀ ਨੇ ਕੀਰਤਨ ਦੀ ਆਰੰਭਤਾ ਕੀਤੀ। ਸੰਤ ਜਰਨੈਲ ਸਿੰਘ ਗਤਕਾ ਅਕੈਡਮੀ ਦੇ ਗਤਕਾ ਮਾਸਟਰ ਭਾਈ ਸੁਖਵਿੰਦਰ ਸਿੰਘ ਨੇ ਵੀ ਆਪਣੇ ਜਥੇ ਨਾਲ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਮਲਕੀਤ ਸਿੰਘ ਪਪਰਾਲੀ ਦੇ ਜਥੇ ਨੇ 12 ਵਜੇ ਤੋਂ ਪੋਣੇ ਦੋ ਵਜੇ ਤੱਕ ਲੰਮਾ ਸਮਾਂ ਆਪਣੀ ਢਾਡੀ ਵਾਰਾਂ ਨਾਲ ਗੁਰੂ ਰਵਿਦਾਸ ਜੀ ਮਹਾਰਜ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆ ਤੇ ‘ਏਧਰ ਖੁਸ਼ੀਆਂ ਉਧਰ ਖੁਸ਼ੀਆਂ ਦਾ ਖੇੜਾ ਏ, ਮਾਂ ਕਲਸਾਂ ਦਾ ਅੱਜ ਭਾਗਾਂ ਭਰਿਆ ਵਿਹੜਾ ਏ’ ਢਾਡੀ ਵਾਰ ਨਾਲ ਵਧਾਈਆ ਪੇਸ਼ ਕੀਤੀਆਂ। ਇਸ ਉਪਰੰਤ ਜਥੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਵੀ ਢਾਡੀ ਵਾਰਾਂ ਸੁਣਾਈਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਵੀ ਕੁਝ ਝਲਕੀਆਂ ਪੇਸ਼ ਕੀਤੀਆਂ। ਸੰਗਤਾਂ ਨੇ ਬੜੇ ਹੀ ਧਿਆਨ ਪੂਰਵਕ ਜਥੇ ਨੂੰ ਸਰਵਣ ਕੀਤਾ। ਪ੍ਰਬੰਧਕੀ ਕਮੇਟੀ ਵੱਲੋਂ ਜਥੇ ਨੂੰ ਸਨਮਾਨ ਅਤੇ ਸਿਰੋਪਾ ਭੇਂਟ ਕੀਤਾ। ਭੁਪਿੰਦਰ ਸਿੰਘ ਭਦਾਸ ਅਤੇ ਡਾ: ਦਲਬੀਰ ਸਿੰਘ ਨੇ ਵੀ ਗੁਰੂ ਰਵਿਦਾਸ ਜੀ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ, ਗੁਰੂ ਘਰ ਫਲੇਰੋ ਵੱਲੋਂ ਜਿਥੇ ਗੁਰੂ ਸਾਹਿਬਾਨ ਦੇ ਪੁਰਵ ਬੜੀ ਸ਼ਰਧਾ ਤੇ ਚਾਅ ਨਾਲ ਮਨਾਏ ਜਾਂਦੇ ਹਨ ਉਥੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿਚ ਦਰਜ ਭਗਤ ਸਾਹਿਬਾਨਾਂ ਦੇ ਪੁਰਵ ਵੀ ਉਸੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਭਾਵੇਂ ਕਿ ਇਟਲੀ ਵਿਚ ਏਸ ਸਮੇਂ ਕਾਫੀ ਦਿਨਾਂ ਤੋਂ ਨਿੱਕੀ ਨਿੱਕੀ ਬਰਫਬਾਰੀ ਹੋ ਰਹੀ ਹੈ ਤੇ ਅੱਜ ਵੀ ਸਵੇਰ ਤੋਂ ਬਰਫਬਾਰੀ ਜਾਰੀ ਸੀ ਫਿਰ ਵੀ ਸੰਗਤਾਂ ਵੱਡੀ ਗਿਣਤੀ ਵਿਚ ਗੁਰੂ ਘਰ ਪਹੁੰਚੀਆਂ ਤੇ ਸਮਾਗਮ ਦੀਆਂ ਰੌਣਕਾਂ ਵਿਚ ਵਾਧਾ ਕੀਤਾ। ਇਸ ਮੌਕੇ ਡਾ: ਦਲਬੀਰ ਸਿੰਘ ਵਾਇਸ ਪ੍ਰਧਾਨ, ਪਰਮਜੀਤ ਸਿੰਘ ਕਰੇਮੋਨਾ, ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਰਾਮਗੜ੍ਹ, ਸ਼ਰਨਜੀਤ ਸਿੰਘ ਠਾਕਰੀ, ਮਨਜੀਤ ਸਿੰਘ ਬੇਗੋਵਾਲ, ਨਿਸ਼ਾਨ ਸਿੰਘ ਭਦਾਸ, ਗੁਰਦੇਵ ਸਿੰਘ ਸੱਲਾਂ, ਕੁਲਵੰਤ ਸਿੰਘ ਬੱਸੀ, ਸੁਖਵਿੰਦਰ ਸਿੰਘ ਰਵਾਤੋ, ਬਲਕਾਰ ਸਿੰਘ ਮਾਂਡੀ, ਮਹਿੰਦਰ ਸਿੰਘ ਮਾਜਰਾ, ਬਲਕਾਰ ਸਿੰਘ ਘੋੜੇਸ਼ਾਹਵਾਨ, ਨਿਸ਼ਾਨ ਸਿੰਘ, ਸਾਬ ਸਿੰਘ, ਗੁਰਵਿੰਦਰ ਸਿੰਘ ਗੇਧੀ, ਮਸਤਾਨ ਸਿੰਘ, ਸੁਖਵਿੰਦਰ ਸਿੰਘ ਸੁਲਤਾਨੀਆ ਪਲਾਟ, ਸੁਖਦੇਵ ਸਿੰਘ ਕੰਗ ਅਤੇ ਭੁਪਿੰਦਰ ਸਿੰਘ ਭਦਾਸ ਸੈਕਟਰੀ, ਸਵਰਨਜੀਤ ਸਿੰਘ ਜਲਾਲਪੁਰੀ ਵੀ ਸ਼ਾਮਿਲ ਸਨ। ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।
ਪਾਕਿਸਤਾਨ ‘ਚ ਇਮਰਾਨ ਦੀ ਰੈਲੀ ‘ਚ ਗ੍ਰਨੇਡ ਨਾਲ ਹਮਲਾ
ਸਵਾਬੀ, 10 ਫਰਵਰੀ—
ਉੱਤਰ ਪੱਛਮੀ ਪਾਕਿਸਤਾਨ ‘ਚ ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲੇ ‘ਚ ਤਹਰੀਕ-ਏ-ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਰੈਲੀ ‘ਚ ਅਣਪਛਾਤੇ ਹਮਲਾਵਰਾਂ ਨੇ ਭੀੜ ‘ਤੇ ਦੋ ਗ੍ਰਨੇਡ ਸੁੱਟੇ। ਗ੍ਰਨੇਡ ਸੁੱਟਣ ਤੋਂ ਬਾਅਦ ਜ਼ਬਰਦਸਤ ਗੋਲੀਬਾਰੀ ਹੋਈ। ਇਸ ਹਮਲੇ ‘ਚ 11 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਹਮਲੇ ‘ਚ ਪੁਲਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੂਰੇ ਇਲਾਕੇ ਨੂੰ ਸੁਰੱਖਿਆ ਕਰਮੀਆਂ ਨੇ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਮਲੇ ‘ਚ ਇਮਰਾਨ ਖਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ‘ਚ ਪਾਕਿਸਤਾਨ ‘ਚ ਇਮਰਾਨ ਖਾਨ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਵਿਰੋਧੀਆਂ ‘ਚ ਭਾਜੜਾਂ ਪਈਆਂ ਹੋਈਆਂ ਹਨ।
ਅਭਿਆਸ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਫੁੱਟਬਾਲ ਖਿਡਾਰੀ ਦੀ ਮੌਤ
ਰਿਓ ਡੀ ਜਨੇਰੀਓ, 10 ਫਰਵਰੀ
ਵਾਸਕੋ ਡੀ ਗਾਮਾ ਕਲੱਬ ਦੇ 14 ਸਾਲਾ ਫੁੱਟਬਾਲ ਖਿਡਾਰੀ ਵੇਂਡੇਲ ਜੂਨੀਆ ਵੇਨਾਨਸਿਓ ਡਾ ਸਿਲਵਾ ਦੀ ਅਭਿਆਸ ਸੈਸ਼ਨ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰਵਾਰ ਨੂੰ ਅੰਡਰ-15 ਟੀਮ ਦੇ ਅਭਿਆਸ ਸੈਸ਼ਨ ਦੌਰਾਨ ਇਹ ਘਟਨਾ ਘਟੀ। ਦੌਰਾ ਪੈਣ ਤੋਂ ਬਾਅਦ ਸਿਲਵਾ ਮੈਦਾਨ ‘ਤੇ ਹੀ ਡਿੱਗ ਗਿਆ ਅਤੇ ਉਸਦੀ ਮੌਤ ਹੋ ਗਈ। ਸਮਾਚਾਰ ਏਜੰਸੀ ਸਿਨਹੁਆ ਮੁਤਾਬਕ ਰੀਓ ਡੀ ਜਨੇਰੀਓ ਦੇ ਅੰਦਰੂਨੀ ਸ਼ਹਿਰ ਇਟਾਗੁਈ ‘ਚ ਜਦੋਂ ਟੀਮ ਅਭਿਆਸ ਕਰ ਰਹੀ ਸੀ ਤਾਂ ਅਜਾਨਕ ਸਿਲਵਾ ਮੈਦਾਨ ‘ਤੇ ਡਿੱਗ ਗਿਆ ਅਤੇ ਡਿੱਗਣ ਦੇ 12 ਮਿੰਟਾਂ ਬਾਅਦ ਹੀ ਉਸਦੀ ਮੌਤ ਹੋ ਗਈ। ਕਲੱਬ ਦੇ ਮੈਡੀਕਲ ਸਟਾਫ ਨੇ ਸਿਲਵਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਨਹੀਂ ਬਚਾ ਸਕੇ। ਕਲੱਬ ਨੇ ਖਿਡਾਰੀ ਦੇ ਪਰਿਵਾਰ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਸ ਘਟਨਾ ਲਈ ਤਿੰਨ ਦਿਨ ਤੱਕ ਸ਼ੋਕ ਦਾ ਐਲਾਨ ਕੀਤਾ ਹੈ।
ਸਵੀਡਨ ਜਾਣਾ ਹੈ ਤਾਂ ਕਰਨਾ ਪਊ 75 ਸਾਲ ਦੀ ਉਮਰ ਤੱਕ ਕੰਮ!
ਸਟਾਕਹੋਮ, 7 ਫਰਵਰੀ (ਏ. ਐਫ. ਪੀ.)-
ਸਵੀਡਨ ਦੇ ਪ੍ਰਧਾਨ ਮੰਤਰੀ ਫ੍ਰੈਡਰਿਕ ਰਿਨਫੇਲਡ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਦੇ ਲੋਕ 75 ਸਾਲ ਦੀ ਉਮਰ ਤੱਕ ਕੰਮ ਕਰਨ ਅਤੇ 50 ਦੀ ਉਮਰ ਤੋਂ ਬਾਅਦ ਕੈਰੀਅਰ ਬਦਲਣ ਨੂੰ ਤਿਆਰ ਹੋਣ। ਬਜ਼ੁਰਗ ਵਿਅਕਤੀਆਂ ਦੇ ਕੰਮ ‘ਚ ਟਿਕੇ ਰਹਿਣ ਅਤੇ ਮਹਿਲਾਵਾਂ ਦੇ ਆਪਣੇ ਜ਼ਿਆਦਾ ਤੋਂ ਜ਼ਿਆਦਾ ਧੰਦੇ ਸ਼ੁਰੂ ਕਰਨ ਨੂੰ ਲੈ ਕੇ ਬ੍ਰਿਟੇਨ, ਨਾਰਡਿਕ ਅਤੇ ਬਾਲਟਿਕ ਦੇਸ਼ਾਂ ਦੇ ਪ੍ਰਧਾਨਮੰਤਰੀਆਂ ਦੀ ਸਟਾਕਹੋਮ ‘ਚ ਹੋਣ ਵਾਲੀ ਬੈਠਕ ਤੋਂ ਪਹਿਲਾਂ ਉਨ੍ਹਾਂ ਇਹ ਟਿੱਪਣੀ ਕੀਤੀ। ਕੰਜਰਵੇਟਿਵ ਪ੍ਰਧਾਨ ਮੰਤਰੀ ਨੇ ਇਕ ਸਮਾਚਾਰ ਪੱਤਰ ਨਾਲ ਇੰਟਰਵਿਊ ‘ਚ ਕਿਹਾ ਕਿ ਕੰਪਨੀਆਂ ਨੂੰ 55 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਨੂੰ ਨੌਕਰੀ ‘ਤੇ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹ ਾਕਿ 55 ਸਾਲ ਦੇ ਕਿਸੇ ਵਿਅਕਤੀ ਨੂੰ ਕੰਮ ‘ਤੇ ਲਓ ਜੋ ਇਹ ਕਹੇ ਕਿ ਹਾਂ 75 ਸਾਲ ਦੀ ਉਮਰ ਤੱਕ ਕੰਮ ਕਰਨ ਦੀ ਮੇਰੀ ਯੋਜਨਾ ਹੈ। ਇਹ ਉਸ ਵਿਅਕਤੀ ਦੀ ਤੁਲਨਾ ‘ਚ ਬਹੁਤ ਹੀ ਲੰਬਾ ਅਤੇ ਰੋਚਕ ਰੁਜ਼ਗਾਰ ਸੰਬੰਧ ਹੈ ਜੋ ਉਸ ਉਮਰ ‘ਚ ਪੰਜ ਜਾਂ 6 ਸਾਲ ਤੱਕ ਹੋਰ ਕੰਮ ਕਰਨ ਦੀ ਯੋਜਨਾ ਬਣਾਉਂਦਾ ਹੈ।
ਟੋਰਾਂਟੋ ‘ਚ ਭਿਆਨਕ ਸੜਕ ਹਾਦਸਾ, 11 ਪ੍ਰਵਾਸੀ ਕਾਮਿਆਂ ਦੀ ਮੌਤ
ਟੋਰਾਂਟੋ, 7 ਫਰਵਰੀ (ਹੀਰਾ ਰੰਧਾਵਾ)-
ਉਨਟੈਰੀਓ ਦੇ ਟੋਰਾਂਟੋ ਖ਼ੇਤਰ ‘ਚ ਸਟਰੈਟਫੋਰਡ ਦੇ ਉੱਤਰ-ਪੂਰਬ ਵੱਲ ਵੈਨ-ਟਰੱਕ ਦੀ ਹੋਈ ਸਿੱਧੀ ਟੱਕਰ ‘ਚ 11 ਵਿਅਕਤੀ ਮਾਰੇ ਗਏ ਜਿਨ੍ਹਾਂ ‘ਚ ਪ੍ਰਵਾਸੀ ਕਾਮਿਆਂ ਦਾ ਇੱਕ ਗਰੁੱਪ ਵੀ ਸ਼ਾਮਲ ਹੈ। ਓਪੀਪੀ ਨੇ ਦੱਸਿਆ ਕਿ ਸੋਮਵਾਰ ਨੂੰ ਪਰਥ ਕਾਊਂਟੀ ਵਿੱਚ ਹੈਂਪਸਟੈੱਡ ਦੇ ਪੇਂਡੂ ਇਲਾਕੇ ਵਿਚ ਪਰਥ ਰੋਡ 107 ਤੇ ਲਾਈਨ 47 ਵਿੱਚ ਸ਼ਾਮੀਂ 5:00 ਵਜੇ ਤੋਂ ਪਹਿਲਾਂ ਇੱਕ ਟਰੱਕ ਤੇ ਵੈਨ ਆਪਸ ਵਿਚ ਟਕਰਾ ਗਏ। ਇਸ ਹਾਦਸੇ ‘ਚ ਦੋਵਾਂ ਵਾਹਨਾਂ ਦੇ ਡਰਾਈਵਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਵੈਨ ‘ਚ ਸਵਾਰ 9 ਕਾਮੇ ਹੋਰ ਮਾਰੇ ਗਏ। ਪੁਲਸ ਦਾ ਮੰਨਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਬਹੁਤੇ ਪ੍ਰਵਾਸੀ ਕਾਮੇ ਸਨ। ਇਸ ਹਾਦਸੇ ‘ਚ ਤਿੰਨ ਵਿਅਕਤੀ ਬਚ ਗਏ ਤੇ ਉਨ੍ਹਾਂ ਨੂੰ ਸਟਰੈਟਫੋਰਡ ਤੇ ਹੈਮਿਲਟਨ ਦੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਦੱਖਣ ਵੱਲ ਜਾ ਰਹੇ ਟਰੱਕ ਨੇ ਚਿੱਟੇ ਰੰਗ ਦੀ ਵੈਨ, ਜਿਸ ‘ਚ 13 ਲੋਕ ਸਵਾਰ ਸਨ, ਨੂੰ ਇੱਕ ਪਾਸੇ ਤੋਂ ਫੇਟ ਮਾਰੀ। ਇਸ ਵੈਨ ਵਿੱਚ 15 ਲੋਕ ਬੈਠੇ ਸਨ। ਇਸ ਭਿਆਨਕ ਟੱਕਰ ਤੋਂ ਬਾਅਦ ਵੈਨ ਨੇੜੇ ਹੀ ਸਥਿਤ ਇੱਕ ਘਰ ਨਾਲ ਜਾ ਟਕਰਾਈ। ਓਪੀਪੀ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਉਨਟਾਰੀਓ ਵਿਚ ਐਨਾ ਖਤਰਨਾਕ ਹਾਦਸਾ ਪਹਿਲਾਂ ਨਹੀਂ ਵੇਖਿਆ ਗਿਆ। ਓਪੀਪੀ ਦੇ ਇੰਸਪੈਕਟਰ ਸਟੀਵ ਪੌਰਟਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ ਤੱਕ ਇਹ ਸੱਪਸ਼ਟ ਨਹੀਂ ਹੋ ਸਕਿਆ ਕਿ ਮਾਰੇ ਗਏ ਪ੍ਰਵਾਸੀ ਕਾਮੇ ਕਿਸ ਦੇਸ਼ ਤੋਂ ਆਏ ਸਨ। ਪਰ ਸੂਤਰਾਂ ਅਨੁਸਾਰ ਵੈਨ ‘ਚ ਸਵਾਰ ਬਹੁਤੇ ਲੋਕ ਸਪੈਨਿਸ਼ ਬੋਲ ਰਹੇ ਸਨ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਭਾਸ਼ਾ ਸਮਝ ਨਾ ਆਉਣਾ ਵੀ ਬਚਾਅ ਕਾਰਜਾਂ ਵਿੱਚ ਦਿੱਕਤ ਬਣਿਆ। ਕਈਆਂ ਨੇ ਤਾਂ ਆਪਣੀਆਂ ਸੀਟ ਬੈਲਟਾਂ ਵੀ ਲਾਈਆਂ ਹੋਈਆਂ ਸਨ ਤੇ ਫਾਇਰਫਾਈਟਰਜ਼ ਨੂੰ ਗੱਡੀ ਦੇ ਮਲਬੇ ਨੂੰ ਕੱਟ ਕੱਟ ਕੇ ਉਨ੍ਹਾਂ ਨੂੰ ਬਾਹਰ ਕੱਢਣਾ ਪਿਆ ਪਰ ਬਹੁਤਿਆਂ ਨੂੰ ਬਚਾਇਆ ਨਹੀਂ ਜਾ ਸਕਿਆ।
ਯੂਰੋਪ ‘ਚ ਠੰਡ ਦਾ ਕਹਿਰ ਜਾਰੀ- 150 ਲੋਕਾਂ ਦੀ ਮੌਤ
ਕੀਵ, 3 ਜਨਵਰੀ—
ਯੂਰੋਪ ‘ਚ ਜਾਰੀ ਭਿਆਨਕ ਠੰਡ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 150 ਹੋ ਗਈ ਹੈ। ਖੂਨ ਜਮਾਉਣ ਵਾਲੀ ਠੰਡ ਕਾਰਨ ਸਿਰਫ ਯੁਕ੍ਰੇਨ ‘ਚ ਹੀ 63 ਲੋਕਾਂ ਦੀ ਮੌਤ ਹੋ ਗਈ। ਪੋਲੈਂਡ, ਰੋਮਾਨੀਆ, ਬੁਲਗਾਰੀਆ ਅਤੇ ਲਾਤਵੀਆ ‘ਚ 51 ਅਤੇ ਸਰਬੀਆ, ਸਲੋਵਾਕੀਆ ਅਤੇ ਚੈੱਕ ਗਣਰਾਜ ‘ਚ 10 ਲੋਕ ਆਪਣੀ ਜਾਨ ਗਵਾ ਚੁੱਕੇ ਹਨ।ਯੂਰੋਪ ਮਹਾਦੀਪ ‘ਚ ਕੁਝ ਸਥਾਨਾਂ ‘ਚ ਤਾਪਮਾਨ ਜ਼ੀਰੋ ਤੋਂ 33 ਡਿਗਰੀ ਤੱਕ ਹੇਠਾਂ ਹੋ ਗਿਆ ਹੈ। ਇਸ ਕਾਰਨ ਜ਼ਿਆਦਾਤਰ ਬੇਘਰ ਲੋਕ ਇਸ ਜਾਨਲੇਵਾ ਠੰਡ ਦਾ ਸ਼ਿਕਾਰ ਹੋ ਚੁੱਕੇ ਹਨ। ਪੂਰਬੀ ਯੂਰੋਪ ਦਾ ਤਾਪਮਾਨ ਇਸ ਵਾਰ ਰਿਕਾਰਡ ਪੱਧਰ ਤੱਕ ਡਿੱਗ ਗਿਆ ਹੈ। ਇਸ ਭਿਆਨਕ ਠੰਡ ਦੀ ਲਪੇਟ ‘ਚ ਆ ਕੇ ਆਸਟਰੀਆ ਅਤੇ ਯੂਨਾਨ ‘ਚ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ। ਸਰਬੀਆ ਅਤੇ ਬੋਸਨੀਆ ‘ਚ ਬਰਫ ‘ਚ ਡੁੱਬੇ ਪਿੰਡਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਹੈਲੀਕਾਪਟਰ ਦੀ ਮਦਦ ਲਈ ਜਾ ਰਹੀ ਹੈ। ਇਟਲੀ ‘ਚ ਭਾਰੀ ਬਰਫਬਾਰੀ ਕਾਰਨ ਆਵਾਜਾਈ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਲੋਕਾਂ ਨੂੰ ਗੱਡੀਆਂ ਅਤੇ ਟ੍ਰੇਨਾਂ ‘ਚ ਰਾਤ ਬਿਤਾਉਣੀ ਪੈ ਰਹੀ ਹੈ।
ਸਮੁੰਦਰ ‘ਚੋਂ ਮਿਲਿਆ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ
ਲੰਡਨ, 3 ਫਰਵਰੀ—
ਲੁਕੇ ਹੋਏ ਖਜ਼ਾਨੇ ਦੀ ਭਾਲ ਕਰਨ ਵਾਲੇ ਇਕ ਵਿਅਕਤੀ ਨੇ ਬ੍ਰਿਟੇਨ ਦੇ ਡੁੱਬੇ ਇਕ ਵਪਾਰੀ ਜਹਾਜ਼ ਦੇ ਟੁੱਕੜੇ ਲੱਭਣ ਦਾ ਦਾਅਵਾ ਕੀਤਾ ਹੈ। ਇਸ ਜਹਾਜ਼ ‘ਚ ਤਿੰਨ ਅਰਬ ਡਾਲਰ ਮੁੱਲ ਦੀ ਪਲੇਟਿਨਮ ਛੜੀਆਂ ਹਨ। ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਪੱਤਰ ‘ਡੇਲੀ ਮੇਲ’ ਮੁਤਾਬਕ ਜੇਕਰ ਉਸਦੀ ਗੱਲ ਸਹੀ ਹੈ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਜਰਮਨੀ ਵਲੋਂ ਡੁਬੋਇਆ ਗਿਆ ਇਹ ਜਹਾਜ਼ ਪਾਣੀ ‘ਚ ਡੁੱਬੇ ਖਜ਼ਾਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੋ ਸਕਦੀ ਹੈ।
ਅਮਰੀਕਾ ਦੇ ਗੋਹਰਮ ਸਥਿਤ ਸਬ ਸੀ ਰਿਸਰਚ ਦੇ ਗ੍ਰੇਗ ਬਰੁਕਸ ਇਸ ਇਸ ਹਫਤੇ ਇਸ ਜਹਾਜ਼ ਬਾਰੇ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਮੈਸਾਚੁਸੇਟਸ ਦੇ ਕੇਪ ਕਾਡ ਤੋਂ 50 ਮੀਲ ਸਮੁੰਦਰ ‘ਚ 700 ਫੁੱਟ ਹੇਠਾਂ ਹੈ। ਬਰੁੱਕਸ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਦਲ ਨੇ ਇਸ ਜਹਾਜ਼ ਦੀ ਪਛਾਣ ਕੀਤੀ। ਇਸ ਜਹਾਜ਼ ਨੂੰ ਸਾਲ 1942 ‘ਚ ਡੁਬੋਇਆ ਗਿਆ ਸੀ।
ਲੰਡਨ, 3 ਫਰਵਰੀ—
ਲੁਕੇ ਹੋਏ ਖਜ਼ਾਨੇ ਦੀ ਭਾਲ ਕਰਨ ਵਾਲੇ ਇਕ ਵਿਅਕਤੀ ਨੇ ਬ੍ਰਿਟੇਨ ਦੇ ਡੁੱਬੇ ਇਕ ਵਪਾਰੀ ਜਹਾਜ਼ ਦੇ ਟੁੱਕੜੇ ਲੱਭਣ ਦਾ ਦਾਅਵਾ ਕੀਤਾ ਹੈ। ਇਸ ਜਹਾਜ਼ ‘ਚ ਤਿੰਨ ਅਰਬ ਡਾਲਰ ਮੁੱਲ ਦੀ ਪਲੇਟਿਨਮ ਛੜੀਆਂ ਹਨ। ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ। ਸਮਾਚਾਰ ਪੱਤਰ ‘ਡੇਲੀ ਮੇਲ’ ਮੁਤਾਬਕ ਜੇਕਰ ਉਸਦੀ ਗੱਲ ਸਹੀ ਹੈ ਤਾਂ ਦੂਜੇ ਵਿਸ਼ਵ ਯੁੱਧ ਸਮੇਂ ਜਰਮਨੀ ਵਲੋਂ ਡੁਬੋਇਆ ਗਿਆ ਇਹ ਜਹਾਜ਼ ਪਾਣੀ ‘ਚ ਡੁੱਬੇ ਖਜ਼ਾਨੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੋ ਸਕਦੀ ਹੈ।
ਅਮਰੀਕਾ ਦੇ ਗੋਹਰਮ ਸਥਿਤ ਸਬ ਸੀ ਰਿਸਰਚ ਦੇ ਗ੍ਰੇਗ ਬਰੁਕਸ ਇਸ ਇਸ ਹਫਤੇ ਇਸ ਜਹਾਜ਼ ਬਾਰੇ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਜਹਾਜ਼ ਮੈਸਾਚੁਸੇਟਸ ਦੇ ਕੇਪ ਕਾਡ ਤੋਂ 50 ਮੀਲ ਸਮੁੰਦਰ ‘ਚ 700 ਫੁੱਟ ਹੇਠਾਂ ਹੈ। ਬਰੁੱਕਸ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਦਲ ਨੇ ਇਸ ਜਹਾਜ਼ ਦੀ ਪਛਾਣ ਕੀਤੀ। ਇਸ ਜਹਾਜ਼ ਨੂੰ ਸਾਲ 1942 ‘ਚ ਡੁਬੋਇਆ ਗਿਆ ਸੀ।
ਵਿਗਿਆਨਿਕਾਂ ਨੇ ਲੱਭਿਆ ਧਰਤੀ ਵਰਗਾ ਗ੍ਰਹ
ਸਿਡਨੀ, 3 ਜਨਵਰੀ
ਵਿਗਿਆਨਿਕਾਂ ਨੇ ਧਰਤੀ ਤੋਂ 22 ਪ੍ਰਕਾਸ਼ ਸਾਲ ਦੀ ਦੂਰੀ ‘ਤੇ ਇਕ ਨਵੇਂ ਗ੍ਰਹ ਦੀ ਖੋਜ ਕੀਤੀ ਹੈ ਜਿੱਥੇ ਧਰਤੀ ਵਾਂਗ ਹੀ ਪਾਣੀ ਅਤੇ ਜੀਵਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਨਵੇਂ ਗ੍ਰਹ ਜੇ. ਜੀ. 66 ਸੀ. ਸੀ. ਦੀ ਖੋਜ ਕਰਨ ਵਾਲੇ ਆਸਟ੍ਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੀਨੀ ਨੇ ਦੱਸਿਆ ਕਿ ਇਸ ਗ੍ਰਹਿ ਨੂੰ ਧਰਤੀ ਵਾਗੰ ਹੀ ਸੂਰਜ ਤੋਂ ਲਗਭਗ 90 ਫੀਸਦੀ ਪ੍ਰਕਾਸ਼ ਮਿਲਦਾ ਹੈ। ਇਸ ਗ੍ਰਹ ਨੂੰ ਮਿਲਣ ਵਾਲੇ ਪ੍ਰਕਾਸ਼ ਦਾ ਜ਼ਿਆਦਾਤਰ ਹਿੱਸਾ ਇਨਫਰਾਰੈਡ ਯਾਨੀ ਕਿਰਨਾਂ ਦੇ ਰੂਪ ‘ਚ ਹੁੰਦਾ ਹੈ। ਜਿਸਦਾ ਜ਼ਿਆਦਾਤਰ ਹਿੱਸਾ ਇਸ ਗ੍ਰਹਿ ਵਲੋਂ ਵਰਤਿਆ ਜਾਂਦਾ ਹੈ।
ਸ਼੍ਰੀ ਟਿਨੀ ਨੇ ਦੱਸਿਆ ਕਿ ਇਸਦਾ ਮਤਲਬ ਇਹ ਹੈ ਕਿ ਇਹ ਗ੍ਰਹਿ ਆਪਣੇ ਸੂਰਜ ਤੋਂ ਲਗਭਗ ਓਨੀ ਹੀ ਊਰਜਾ ਗ੍ਰਹਿਣ ਕਰਦਾ ਹੈ ਜਿੰਨੀ ਧਰਤੀ ਆਪਣੇ ਸੂਰਜ ਤੋਂ ਕਰਦੀ ਹੈ। ਇਸ ਕਾਰਨ ਗ੍ਰਹਿ ਦਾ ਤਾਪਮਾਨ ਜੀਵਨ ਦੀ ਸੰਭਾਵਨਾ ਲਈ ਇਕਦਮ ਸਹੀ ਹੈ। ਜੇਕਰ ਇਸਦੀ ਸਤ੍ਹਾ ਚੱਟਾਨੀ ਹੋਵੇਗੀ ਅਤੇ ਵਾਤਾਵਰਣ ‘ਚ ਨਮੀ ਹੋਈ ਤਾਂ ਇਸ ਗ੍ਰਹਿ ‘ਚ ਜੀਵਨ ਦੀ ਪੂਰੀ ਸੰਭਾਵਨਾ ਹੈ। ਜੇਰਮ ਬੇਲੀ ਅਤੇ ਰਾਬ ਵਿਏਨਮੇਅਰ ਨਾਲ ਨਵੇਂ ਗ੍ਰਹਿ ਦੀ ਖੋਜ ਕਰਨ ਵਾਲੇ ਟਿਨੀ ਨੇ ਕਿਹਾ ਕਿ ਇਸ ਗ੍ਰਹਿ ‘ਤੇ ਨਮੀ ਦਾ ਪਾਇਆ ਜਾਣਾ ਉਥੇ ਜੀਵਨ ਦੀ ਸੰਭਾਵਨਾ ਨੂੰ ਮਜਬੂਤ ਕਰਦਾ ਹੈ। ਇਤ ਗ੍ਰਹਿ ਆਪਣੇ ਸੂਰਜ ਦੀ ਪਰਕ੍ਰਮਾ 28.15 ਦਿਨਾਂ ‘ਚ ਪੂਰੀ ਕਰ ਲੈਂਦਾ ਹੈ।
ਕੋਲੰਬੀਆ ‘ਚ ਬੰਬ ਧਮਾਕਾ, 6 ਮਰੇ
ਬੋਗੋਟਾ :2-2-2012
ਕੋਲੰਬੀਆ ਦੇ ਇਕ ਬੰਦਰਗਾਹ ਸ਼ਹਿਰ ਵਿਖੇ ਵੀਰਵਾਰ ਨੂੰ ਇਕ ਪੁਲਸ ਥਾਣੇ ਦੇ ਬਾਹਰ ਹੋਏ ਬੰਬ ਧਮਾਕੇ ‘ਚ ਘੱਟੋ¸ਘੱਟ 6 ਵਿਅਕਤੀ ਮਾਰੇ ਗਏ ਅਤੇ 71 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਪੁਲਸ ਮੁਖੀ ਨੇ ਦੱਸਿਆ ਕਿ ਇਹ ਬੰਬ 1 ਮੋਟਰ ਸਾਈਕਲ ‘ਤੇ ਰੱਖਿਆ ਹੋਇਆ ਸੀ। ਮ੍ਰਿਤਕਾਂ ‘ਚ 3 ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਜ਼ਖਮੀ ਹੋਏ ਵਿਅਕਤੀਆਂ ‘ਚ 35 ਪੁਲਸ ਮੁਲਾਜ਼ਮ ਹਨ।
350 ਵਿਅਕਤੀਆਂ ਨੂੰ ਲਿਜਾ ਰਹੀ ਕਿਸ਼ਤੀ ਸਮੁੰਦਰ ‘ਚ ਡੁੱਬੀ, 200 ਤੋਂ ਵੱਧ ਲੋਕਾਂ ਨੂੰ ਬਚਾਇਆ
ਸਿਡਨੀ, 2 ਫਰਵਰੀ (ਅਮਰਜੀਤ ਖੇਲਾ)-
ਆਸਟ੍ਰੇਲੀਆ ਦੇ ਗਵਾਂਢੀ ਮੁਲਕ ਪਾਪੁਆ ਨਿਊ ਗੁਆਨਾ ‘ਚ ਕਰੀਬ 350 ਵਿਅਕਤੀਆਂ ਨੂੰ ਲਿਜਾ ਰਹੀ ਫੈਰੀ (ਕਿਸ਼ਤੀ) ਦੇ ਸਮੁੰਦਰ ‘ਚ ਡੁੱਬਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਕਿਸ਼ਤੀ ਦਾ ਸੰਪਰਕ ਕੰਟਰੋਲ ਰੂਮ ਨਾਲੋਂ ਸਵੇਰ ਦੇ ਕਰੀਬ 6 ਵਜੇ ਟੁੱਟ ਗਿਆ ਸੀ ਤੇ ਇਹ ਕਿਸ਼ਤੀ ਦੇਸ਼ ਦੇ ਪੂਰਬੀ ਇਲਾਕੇ ਦੇ ਸਮੁੰਦਰ ਵਿਚ ਜਾ ਰਹੀ ਸੀ। ਕਿਸ਼ਤੀ ਡੁੱਬਣ ਦੀ ਖਬਰ ਦਾ ਪਤਾ ਚੱਲਦੇ ਹੀ ਆਸਟ੍ਰੇਲੀਆ ਤੋਂ ਵੀ ਬਚਾਓ ਟੀਮਾਂ ਤੁਰੰਤ ਰਵਾਨਾ ਹੋ ਗਈਆਂ ਤੇ 200 ਦੇ ਕਰੀਬ ਲੋਕਾਂ ਨੂੰ ਬਚਾ ਲਿਆ ਹੈ ਗਿਆ ਜਦਕਿ ਹੋਰ ਹਾਲੇ ਵੀ ਲਾਪਤਾ ਹਨ। ਇਸ ਮੌਕੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੇ ਇਸ ਹਾਦਸੇ ਉੱਤੇ ਦੁੱਖ ਪ੍ਰਗਟ ਕੀਤਾ ਤੇ ਵਿਦੇਸ਼ ਮੰਤਰੀ ਕੇਵਿਨ ਰੱਡ ਨੇ ਕਿਹਾ ਆਸਟ੍ਰੇਲੀਆ ਬਚਾਓ ਕਾਰਜਾਂ ‘ਚ ਪਾਪੁਆ ਨਿਊ ਗੁਆਨਾ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇੱਥੇ ਦਿੱਤੀ ਗਈ ਤਸਵੀਰ ਇਸ ਕਿਸ਼ਤੀ ਦੇ ਰਵਾਨਾ ਹੋਣ ਸਮੇਂ ਦੀ ਹੈ।ਪਾਪੁਆ ਨਿਊ ਗਿਨੀ ਦੇ ਤਟ ‘ਤੇ ਅੱਜ ਡੁੱਬੇ ਪੋਤ ‘ਤੇ ਸਵਾਰ 200 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦੋਂ ਕਿ ਕਈ ਹੋਰ ਲੋਕ ਅਜੇ ਵੀ ਲਾਪਤਾ ਹਨ। ਆਸਟ੍ਰੇਲੀਆਈ ਅਧਿਕਾਰੀਆਂ ਨੇ ਬਚਾਅ ਕੰਮਾਂ ਨੂੰ ਤੇਜ਼ ਕਰਨ ਲਈ ਵਪਾਰਕ ਪੋਤਾਂ ਨੂੰ ਘਟਨਾ ਸਥਲ ‘ਤੇ ਭੋਜ ਦਿੱਤਾ ਹੈ। ਬਚਾਅ ਕਾਰਜਾਂ ਵਿਚ 2 ਹੈਲੀਕਾਪਟਰ ਵੀ ਸ਼ਾਮਿਲ ਹਨ।
ਮੈਚ ਹਾਰਨ ‘ਤੇ ਸ਼ੁਰੂ ਹੋਈ ਖੂਨੀ ਖੇਡ, 74 ਮਰੇ
ਕਾਹਿਰਾ, 2 ਫਰਵਰੀ-
ਮਿਸਰ ਦੋ ਪੋਰਟ ਸੈਦ ਸ਼ਹਿਰ ਵਿਚ ਕੱਲ ਫੁੱਟਬਾਲ ਦੇ 2 ਮਸ਼ਹੂਰ ਕਲੱਬ ਵਿਚਕਾਰ ਮੈਚ ਦੌਰਾਨ ਭੜਕੀ ਹਿੰਸਾ ਵਿਚ ਘੱਟੋ-ਘੱਟ 74 ਵਿਅਕਤੀਆਂ ਦੇ ਮਰਨ ਦੀ ਖਬਰ ਹੈ, ਜਦੋਂ ਕਿ 1000 ਵਿਅਕਤੀ ਜ਼ਖਮੀ ਹੋ ਗਏ । ਬਿਨਾਂ ਕੋਈ ਨਿਸ਼ਚਿਤ ਅੰਕੜੇ ਦਿੱਤੇ ਉੱਪ ਸਿਹਤ ਮੰਤਰੀ ਹੇਸ਼ਾਮ ਸ਼ਿਹਾ ਨੇ ਇਕ ਬਿਆਨ ਵਿਚ ਕਿਹਾ ਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਮਿਸਰ ਦੀ ਚੋਟੀ ਦੀ ਟੀਮ ਅਹਿਲੇ ਦੇ ਖਿਲਾਫ 3-1 ਨਾਲ ਜਿੱਤ ਹਾਸਿਲ ਕਰਨ ਦੇ ਬਾਅਕ ਘਰੇਲੂ ਟੀਮ ਮਾਸਰੀ ਦੇ ਪ੍ਰਸ਼ੰਸਕ ਝੁੰਡ ਬਣਾ ਕੇ ਮੈਦਾਨ ਵਿਚ ਵੜ ਗਏ। ਉਨ੍ਹਾਂ ਨੇ ਦਰਸ਼ਕਾਂ ‘ਤੇ ਪੱਥਰ, ਬੋਤਲਾਂ ਸੁੱਟੀਆਂ ਅਤੇ ਆਤਿਸ਼ਬਾਜ਼ੀ ਵੀ ਕੀਤੀ ਜਿਸ ਨਾਲ ਕੁਝ ਖਿਡਾਰੀ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਵਿਚ ਕੁਝ ਸੁਰੱਖਿਆ ਅਧਿਕਾਰੀ ਵੀ ਸ਼ਾਮਿਲ ਹਨ।
ਏਡਜ਼ ਬਾਰੇ ਨਾ ਦੱਸਣ ਕਾਰਨ ਕੀਤਾ ਚਾਰਜ
ਟੋਰਾਂਟੋ : 1-2-2012
ਪੁਲਸ ਵਲੋਂ ਸਟੱਫਵਿਲ ਦੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਇਸ ਕਾਰਨ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ੈ ਕਿਉਂਕਿ ਉਸਨੇ ਆਪਣੀ ਏਡਜ਼ ਦੀ ਬੀਮਾਰੀ ਜਾਂ ਐੱਚ. ਆਈ. ਵੀ. ਪਾਜ਼ੇਟਿਵ ਹੋਣ ਦਾ ਖੁਲਾਸਾ ਨਹੀਂ ਸੀ ਕੀਤਾ ਅਤੇ ਸੁਰੱਖਿਅਤ ਕਾਮੁਕ ਸੰਬੰਧ ਬਣਾਉਂਦਾ ਰਿਹਾ। ਯੌਰਕ ਪੁਲਸ ਮੁਤਾਬਕ ਉਨ੍ਹਾਂ ਨੂੰ ਜੂਨ ਵਿਚ ਅਜਿਹੀ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਨੇ ਔਰਤਾਂ ਨਾਲ ਕਾਮੁਕ ਸੰਬੰਧ ਬਣਾਉਂਦਿਆਂ ਆਪਣੀ ਮੈਡੀਕਲ ਕੰਡੀਸ਼ਨ ਲੁਕੋਈ ਹੋਈ ਹੈ। ਪੁਲਸ ਮੁਤਾਬਕ ਇਸ ਵਿਅਕਤੀ ਦੀ ਪਛਾਣ ਅਕਤੂਬਰ ਵਿਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਸ ‘ਤੇ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ। ਪੁਲਸ ਨੇ ਸਰਬਜੀਤ ਸਿੰਘ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਸ ਜਾਂਚ ਕਰ ਰਹੀ ਹੈ ਕਿ ਇਸ ਵਰਗੇ ਹੋਰ ਕਿੰਨੇ ਕੁ ਵਿਅਕਤੀ ਹਨ ਜਾਂ ਪੀੜਤ ਹਨ, ਜਿਨ੍ਹਾਂ ਨੂੰ ਏਡਜ਼ ਦੀ ਸਮੱਸਿਆ ਹੋ ਸਕਦੀ ਹੈ। ਪੁਲਸ ਨੇ ਇਸ ਦੇ ਲਈ ਵਿਸ਼ੇਸ਼ ਯੂਨਿਟ ਦਾ ਨੰਬਰ ਵੀ ਜਨਤਕ ਕੀਤਾ ਹੈ। ਸਰਬਜੀਤ ਸਿੰਘ ਮਾਨ (39) ‘ਤੇ ਹਮਲਾਵਰ ਕਾਮੁਕ ਸੰਬੰਧਾਂ ਅਤੇ ਅਪਰਾਧਿਕ ਲਾਪਰਵਾਹੀ ਦੇ ਦੋਸ਼ ਲਗਾਏ ਹਨ।
ਰੁਲ ਗਈ ਬਾਦਸ਼ਾਹਤ
ਸਿਡਨੀ, 1 ਜਨਵਰੀ-
ਟੀਮ ਇੰਡੀਆ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਹੈ। ਟੈਸਟ ਲੜੀ ਵਿਚ ਬੁਰੀ ਤਰ੍ਹਾਂ ਹਾਰਨ ਦੇ ਬਾਅਦ ਅੱਜ ਖੇਡੇ ਗਏ ਟਵੰਟੀ-20 ਮੈਚ ਵਿਚ ਵੀ ਕੰਗਾਰੂਆਂ ਦੇ ਸਾਮ੍ਹਣੇ ਭਾਰਤੀ ਟੀਮ ਦੀ ਇਕ ਨਾ ਚੱਲੀ। ਆਸਟ੍ਰੇਲੀਆ ਦੇ 171 ਰਨਾਂ ਦੇ ਜਵਾਬ ਵਿਚ ਭਾਰਤੀ ਟੀਮ 6 ਵਿਕਟ ਦੇ ਨੁਕਸਾਨ ‘ਤੇ ਸਿਰਫ 140 ਰਨ ਹੀ ਬਣਾ ਸਕੀ।ਇਸ ਤੋਂ ਪਹਿਲਾਂ ਟੀ-20 ਮੈਚ ਵਿਚ ਆਸਟ੍ਰੇਲੀਆ ਨੂੰ ਭਾਰਤ ਸਾਮ੍ਹਣੇ 172 ਰਨ ਦਾ ਟੀਚਾ ਰੱਖਿਆ ਸੀ। ਕੰਗਾਰੂਆਂ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਉੱਤਰੀ ਟੀਮ ਇੰਡੀਆ ਨੂੰ ਪਹਿਲੇ ਹੀ ਓਵਰ ਵਿਚ ਕਰਾਰਾ ਝਟਕਾ ਲੱਗਾ। ਸਲਾਮੀ ਬੱਲੇਬਾਜ਼ 4 ਰਨ ਦੇ ਨਿਜੀ ਸਕੋਰ ‘ਤੇ ਲੀ ਦੀ ਗੇਂਦ ‘ਤੇ ਹਸੀ ਹੱਥੋਂ ਕੈਚ ਹੋ ਗਏ। ਇਸ ਦੇ ਬਾਅਦ 6ਵੇਂ ਓਵਰ ਵਿਚ 20 ਰਨ ਬਣਾ ਕੇ ਗੰਭੀਰ ਨੇ ਵੀ ਪਵੇਲੀਅਨ ਦੀ ਰਾਹ ਫੜ ਲਈ। ਅਗਲੇ ਓਵਰ ਵਿਚ ਵਿਰਾਟ ਕੋਹਲੀ 22 ਰਨ ਬਣਾ ਕੇ ਹਾਗ ਦਾ ਸ਼ਿਕਾਰ ਬਣੇ। ਰੋਹਿਤ ਸ਼ਰਮਾ ਬਿਨਾਂ ਖਾਤਾ ਖੋਲੇ ਪਰਤੇ ਅਤੇ ਸੁਰੇਸ਼ ਰੈਨਾ ਨੇ ਵੀ 14 ਰਨ ਬਣਾਏ। ਭਾਰਤ ਵੱਲੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ 48 ਰਨ ਦੀ ਅਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਆਰ. ਅਸ਼ਵਿਨ ਵੀ ਅਜੇਤੂ ਰਹੇ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਭਾਰਤ ਸਾਮ੍ਹਣੇ 172 ਰਨ ਦਾ ਟੀਚਾ ਰੱਖਿਆ। ਮੀਂਹ ਦੀ ਰੁਕਵਾਟ ਵਿਚਕਾਰ ਖੇਡੇ ਗਏ ਇਸ ਮੈਚ ਵਿਚ 20 ਓਵਰਾਂ ਵਿਚ 4 ਵਿਕਟ ਦੇ ਨੁਕਸਾਨ ‘ਤੇ ਆਸਟ੍ਰੇਲੀਆ ਨੇ 171 ਰਨ ਬਣਾਏ। ਆਸਟ੍ਰੇਲੀਆ ਵੱਲੋਂ ਮੈਥਿਊ ਵੇਡ ਨੇ ਸਭ ਤੋਂ ਜਿਆਦਾ 72 ਰਨ ਬਣਾਏ।
ਖੇਡ ਦੇ ਨਾਮ ‘ਤੇ ਬੱਚਿਆਂ ਨੂੰ ਪਿਲਾਇਆ ਆਪਣਾ ਵੀਰਜ਼, 23 ਵਿਦਿਆਰਥੀਆਂ ਦਾ ਕੀਤਾ ਸੈਕਸ ਸ਼ੋਸ਼ਣ
ਲਾਸ ਏਂਜਲਸ, 1 ਫਰਵਰੀ-
ਅਮਰੀਕਾ ਵਿਚ ਇਕ ਸਨਸਨੀਖੇਜ਼ ਮਾਮਲਾ ਸਾਮ੍ਹਣੇ ਆਇਆ ਹੈ, ਜਿਸ ਵਿਚ ਇਕ ਅਧਿਆਪਕ ਨੇ ਬੱਚਿਆਂ ਦੀ ਮਾਸੂਮੀਅਤ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਸੈਕਸ ਸ਼ੋਸ਼ਣ ਦਾ ਦਰਿੰਦਗੀ ਭਰਿਆ ਅਪਰਾਧ ਕੀਤਾ। ਜਾਂਚ ਵਿਚ ਪਤਾ ਲੱਗਾ ਹੈ ਕਿ ਮਾਰਕ ਬ੍ਰੈਂਡ ਨਾਮ ਦੇ ਅਧਿਆਪਕ ਨੇ ਬੱਚਿਆਂ ਨੂੰ ਕਿਹਾ ਇਹ ਇਕ ਖੇਡ ਹੈ। ਤੀਸਰੀ ਜਮਾਤ ਦੇ ਅੰਦਰ ਅਧਿਆਪਕ ਨੇ ਇਨ੍ਹਾਂ ਬੱਚਿਆਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹੀ, ਉਨ੍ਹਾਂ ਦਾ ਮੂੰਹ ਬੰਦ ਕੀਤਾ ਅਤੇ ਉਨ੍ਹਾਂ ਦੇ ਚਿਹਰੇ ‘ਤੇ ਕਾਕਰੋਚ ਛੱਡ ਦਿੱਤੇ। ਉਸ ਨੇ ਬੱਚਿਆਂ ਨੂੰ ਆਪਣਾ ਵੀਰਜ ਵੀ ਪਿਲਾਇਆ। ਉਸ ਦੇ ਬਾਅਦ ਮਾਰਕ ਨੇ ਉਨ੍ਹਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਉਸ ਦੀਆਂ ਹਜ਼ਾਰਾਂ ਕਾਪੀਆਂ ਬਣਾਈਆਂ ਪਰ ਆਖਿਰਕਾਰ ਉਹ ਪੁਲਸ ਦੇ ਹੱਥੇ ਚੜ੍ਹ ਹੀ ਗਿਆ।
ਕੱਲ ਇਸ ਅਧਿਆਪਕ ਨੂੰ 2008 ਤੋਂ 2010 ਵਿਚਕਾਰ ਬੱਚਿਆਂ ਨਾਲ ਕੀਤੇ ਗਏ ਇਸ ਦੁਰਵਿਵਹਾਰ ਦੇ ਦੋਸ਼ ਵਿਚ ਜੇਲ ਦੀਆਂ ਸਲਾਖਾਂ ਦੇ ਪਿੱਛੇ ਸੀ। ਉਸ ਨੇ 6 ਤੋਂ 10 ਸਾਲ ਦੇ ਉਮਰ ਵਰਗ ਦੇ 23 ਲੜਕੇ-ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਿਸੇ ਵੀ ਬੱਚੇ ਨੇ ਮਾਰਕ ਦੇ ਇਸ ਵਿਵਹਾਰ ਦੀ ਸ਼ਿਕਾਅਤ ਨਹੀਂ ਕੀਤੀ ਸੀ।
ਪੁਲਸ ਅਤੇ ਸਕੂਲ ਅਧਿਕਾਰੀਆਂ ਨੂੰ ਤਕਰੀਬਨ ਇਕ ਸਾਲ ਪਹਿਲਾਂ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਫਿਲਮ ਪ੍ਰੋਸੈਸਰ ਨੇ ਮਾਰਕ ਦੀਆਂ ਇਹ ਤਸਵੀਰਾਂ ਦੇਖੀਆਂ। ਘਟਨਾ ਦਾ ਪਤਾ ਲੱਗਣ ਦੇ ਬਾਅਦ ਸਕੂਲ ਨੇ ਮਾਰਕ ਨੂੰ ਕੱਢ ਦਿੱਤਾ ਅਤੇ ਪੁਲਸ ਨੇ ਉਸ ਨੂੰ ਆਪਣੀ ਨਿਗਰਾਨੀ ਵਿਚ ਰੱਖਿਆ।
ਕੁਝ ਫੋਟੋਆਂ ਵਿਚ ਮਾਰਕ ਨੂੰ ਚਮਚ ਨਾਲ ਬੱਚਿਆਂ ਨੂੰ ਕੋਈ ਸਫੇਦ ਤਰਲ ਪਿਲਾਉਂਦੇ ਹੋਏ ਦੇਖਿਆ ਗਿਆ ਹੈ। ਜਾਂਚ ਵਿਚ ਪਤਾ ਲੱਗਾ ਕਿ ਬ੍ਰੈਂਡ ਨੇ ਆਪਣਾ ਵੀਰਜ ਬੱਚਿਆਂ ਨੂੰ ਪਿਲਾਇਆ।
ਪੋਰਨ ਫਿਲਮ ਦੇਖਣ ਨਾਲ ਵੱਧਦਾ ਹੈ ਪਿਆਰ!
ਕਈ ਜੋੜੇ ਅਜਿਹੇ ਹੁੰਦੇ ਹਨ, ਜੋ ਪਾਰਟਨਰ ਨਾਲ ਬੈਠਕੇ ਪੋਰਨ ਫਿਲਮਾ ਜਾਂ ਤਸਵੀਰਾਂ ਦੇਖਣ ਤੋਂ ਝਿਝਕਦੇ ਹਨ। ਭਾਵੇਂ ਹੀ ਉਨ੍ਹਾਂ ਦੇ ਵਿਆਹ ਨੂੰ ਕਈ ਸਾਲ ਕਿਉਂ ਨਾ ਹੋ ਗਏ ਹੋਣ। ਆਮ ਤੌਰ ‘ਤੇ ਔਰਤਾਂ ਅਜਿਹੀਆਂ ਤਸਵੀਰਾਂ ਅਤੇ ਫਿਲਮਾਂ ਦੇਖਣ ਤੋਂ ਝਿਝਕਦੀਆਂ ਹਨ। ਪਰ ਅਸਲ ‘ਚ ਅਜਿਹਾ ਕਰਨ ਨਾਲ ਸੈਕਸ ਪ੍ਰਤੀ ਭੁਖ ਵੱਧ ਜਾਂਦੀ ਹੈ ਅਤੇ ਸੈਕਸ ਦੀ ਇੱਛਾ ਤੇਜ ਹੁੰਦੀ ਹੈ।ਪੋਰਨ ਫਿਲਮਾਂ ਇਕੱਠੇ ਦੇਖਣ ਨਾਲ ਤੁਸੀਂ ਆਪਣੇ ਪਰਟਨਰ ਨਾਲ ਜ਼ਿਆਦਾ ਖੁਲ ਸਕੋਗੇ। ਵੀਡੀਓ ਦੇਖਣ ਦੇ ਬਾਅਦ ਤੁਸੀਂ ਸੈਕਸ ਦੇ ਨਵੇਂ ਤਰੀਕੇ ਇਸਤੇਮਾਲ ਕਰ ਸਕਦੇ ਹੋ। ਇਹੀ ਨਹੀਂ ਜੇਕਰ ਤੁਹਾਡੇ ਪਾਰਟਨਰ ਨੂੰ ਚਰਮ ਸੀਮਾਂ ਤੱਕ ਪਹੁੰਚਣ ‘ਚ ਦੇਰ ਲੱਗਦੀ ਹੈ ਤਾਂ ਪੋਰਨ ਵੀਡੀਓ ਕਾਰਗਰ ਸਾਬਤ ਹੋ ਸਕਦੀ ਹੈ।
ਜੇਕਰ ਤੁਹਾਡਾ ਪਾਰਟਨਰ ਪੋਰਨ ਤਸਵੀਰਾਂ ਨਹੀਂ ਦੇਖਣਾ ਚਹੁੰਦਾ ਤਾਂ ਚੰਗਾ ਹੋਵੇਗਾ ਕਿ ਤੁਸੀਂ ਉਸ ਨੂੰ ਵੀਡੀਓ ਦਿਖਾਉ। ਉਨ੍ਹਾਂ ਨੂੰ ਅਜਿਹੀਆਂ ਵੀਡੀਓ ਦਿਖਾਉ ਜਿਸ ‘ਚ ਔਰਤਾਂ ਦੇ ਐਕਸ਼ਨ ਜ਼ਿਆਦਾ ਹੋਣ। ਇਸ ਨਾਲ ਪਾਰਟਨਰ ਵੀ ਵੱਖ-ਵੱਖ ਮੁਦਰਾਵਾਂ ਨਾਲ ਸੈਕਸ ਕਰਨ ‘ਚ ਸਹਿਯੋਗ ਕਰਨਗੀਆਂ।
ਅਜਿਹੇ ਲੋਕ ਜੋ ਸਿÎਰਫ ਇਕੋ ਹੀ ਮੁਦਰਾ ‘ਚ ਸੈਕਸ ਕਰਦੇ ਹਨ, ਉਨ੍ਹਾਂ ਨੂੰ ਸੈਕਸ ਵੀਡੀਓ ਜਰੂਰ ਦੇਖਣਾ ਚਾਹੀਦਾ ਹੈ। ਇਸ ਨਾਲ ਰਚਨਾਤਮਤਾ ਦੇ ਨਾਲ-ਨਾਲ ਸੈਕਸ ਕਰਨ ਦੇ ਪ੍ਰੇਰਨਾ ਮਿਲਦੀ ਹੈ। ਸੱਭ ਤੋਂ ਅਹਿਮ ਗੱਲ ਇਹ ਹੈ ਕਿ ਪੋਰਨ ਫਿਲਮ ਸਿਰਫ ਮਨੋਰੰਜਨ ਲਈ ਹੀ ਨਾ ਦੇਖੀ ਜਾਵੇ, ਜੇਕਰ ਤੁਸੀਂ ਉਸ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੋਗੇ ਤਾਂ ਲਾਈਫ ਵਧੀਆ ਹੋ ਜਾਵੇਗੀ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੀ ਜੁੱਤੀ ਲੈ ਗਏ ਪ੍ਰਦਰਸ਼ਨਕਾਰੀ
ਸਿਡਨੀ (ਅਮਰਜੀਤ ਖੇਲਾ)—27 jan 2012
ਆਸਟ੍ਰੇਲੀਆ ਦਿਵਸ ਅਤੇ ਭਾਰਤੀ ਗਣਤੰਤਰ ਦਿਵਸ ਇੱਕੋ ਹੀ ਦਿਨ 26 ਜਨਵਰੀ ਨੂੰ ਹੋਣ ਕਾਰਨ ਇਹ ਦਿਨ ਆਸਟ੍ਰੇਲੀਆ ‘ਚ ਧੂਮਧਾਮ ਨਾਲ ਮਨਾਇਆ ਗਿਆ। ਆਸਟ੍ਰੇਲੀਆ ਭਰ ‘ਚ ਆਸਟ੍ਰੇਲੀਆ ਦਿਵਸ ਸੰਬੰਧੀ ਵੱਡੇ ਪੱਧਰ ਸਰਕਾਰੀ ਤੇ ਗੈਰ ਸਰਕਾਰੀ ਸਮਾਗਮ ਕਰਵਾਏ ਗਏ। ਇਸ ਸੰਬੰਧੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਨੇ ਰਾਜਧਾਨੀ ਕੈਨਬਰਾ ‘ਚ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਬੋਧਨ ਕੀਤਾ ਅਤੇ ਕੁਝ ਕੁ ਲੋਕਾਂ ਨੂੰ ਆਸਟ੍ਰੇਲੀਅਨ ਨਾਗਰਿਕ ਬਣਨ ‘ਤੇ ਆਸਟ੍ਰੇਲੀਅਨ ਸਿਟੀਜਨਸ਼ਿਪ ਨਾਗਰਿਕ ਬਣਨ ‘ਤੇ ਆਸਟ੍ਰੇਲੀਅਨ ਸਿਟੀਜਨਸ਼ਿਪ ਸਰਟੀਫਿਕੇਟ ਵੀ ਪ੍ਰਦਾਨ ਕੀਤੇ। ਇਸ ਤਰ੍ਹਾਂ ਆਸਟ੍ਰੇਲੀਆ ‘ਚ ਸਥਿਤ ਭਾਰਤੀ ਹਾਈਕਮੀਸ਼ਨਾਂ ਵਲੋਂ ਭਾਰਤੀ ਗਣਤੰਤਰ ਦਿਵਸ ਵੀ ਧੂਮਧਾਮ ਨਾਲ ਮਨਾਏ ਜਾਣ ਦੀਆਂ ਖਬਰਾਂ ਹਨ। ਆਸਟ੍ਰੇਲੀਆ ਦਿਵਸ ਮੌਕੇ ਰਾਜਧਾਨੀ ਕੈਨਬਰਾ ‘ਚ ਸਥਿਤ ਲਿਲੀ ਰੈਸਟੋਰੈਂਟ ‘ਚ ਇਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਅਤੇ ਵਿਰੋਧੀ ਧਿਰ ਦੇ ਨੇਤਾ ਟੋਨੀ ਐਬੋਟ ਨੂੰ ਉਦੋਂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਜਦੋਂ ਆਸਟ੍ਰੇਲੀਅਨ ਮੂਲ ਵਾਸੀਆਂ (ਆਬਰਜਿਨਲਸ) ਨੇ ਪ੍ਰਦਰਸ਼ਨ ਕਰਦੇ ਹੋਏ ਇਨ੍ਹਾਂ ਦੋਵਾਂ ਨੂੰ ਘੇਰ ਲਿਆ ਅਤੇ ਸਥਿਤੀ ਕਾਫੀ ਨਾਜ਼ੁਕ ਬਣ ਗਈ। ਇਸ ਨਾਜ਼ੁਕ ਸਥਿਤੀ ਨਾਲ ਨਜਿੱਠਣ ਲਈ ਲਗਭਗ 50 ਪੁਲਸ ਕਰਮਚਾਰੀ ਪਲਾਂ ‘ਚ ਹੀ ਉੱਥੇ ਪਹੁੰਚ ਗਏ। ਸਕਿਏਰਿਟੀ ਗਾਰਡਾਂ ਨੇ ਦੋਵਾਂ ਨੇਤਾਵਾਂ ਨੂੰ ਇਕ ਤਰ੍ਹਾਂ ਨਾਲ ਖਿੱਚ ਕੇ ਉਨ੍ਹਾਂ ਦੀਆਂ ਕਾਰਾਂ ‘ਚ ਬਿਠਾ ਕੇ ਕਾਫੀ ਮੁਸ਼ਕਿਲ ਨਾਲ ਉਥੋਂ ਕੱਢਿਆ। ਇਸੇ ਕਸ਼ਮਕਸ਼ ‘ਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਜੂਲੀਆ ਗਿਲਾਰਿਡ ਦੇ ਪੈਰ ਦਾ ਇੱਕ ਜੁੱਤਾ ਵੀ ਉੱਥੇ ਹੀ ਡਿਗ ਪਿਆ ਜਿਸਨੂੰ ਬਾਅਦ ‘ਚ ਪ੍ਰਦਰਸ਼ਨਕਾਰੀ ਉਠਾ ਕੇ ਲੈ ਗਏ।
ਸੈਕਸ ਦੇ ਬਾਅਦ ਵੀ ਔਰਤਾਂ ਚਹੁੰਦੀਆਂ ਹਨ ਸਮਾਂ
ਲੰਡਨ : 25 jan 2012
ਕੀ ਤੁਸੀਂ ਸੈਕਸ ਦੇ ਬਾਅਦ ਆਪਣੇ ਪਾਰਟਨਰ ਨਾਲ ਗੱਲਬਾਤ ਨਹੀਂ ਕਰਦੇ ਹੋ ਅਤੇ ਤਰੁੰਤ ਸੌਂ ਜਾਂਦੇ ਹੋ? ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ੁਕਿਉਂਕਿ ਸੈਕਸ ਦੇ ਬਾਅਦ ਗੱਲਬਾਤ ਤੁਹਾਡੇ ਪਾਰਟਨਰ ਲਈ ਬਹੁਤ ਅਹਿਮ ਹੈ। ਮਿਸ਼ਿਗਨ ਯੂਨੀਵਰਸਿਟੀ ਦੀ ਇਕ ਸਟੱਡੀ ‘ਚ ਇਹ ਤੱਥ ਸਾਹਮਣੇ ਆਇਆ ਹੈ ਕਿ ਸੈਕਸ ਦੇ ਬਾਅਦ ਗੱਲਬਾਤ ਦੋਵਾਂ ਪਾਰਟਨਰਾਂ ਲਈ ਬਹੁਤ ਅਹਿਮ ਹੈ।
ਖੋਜਕਰਤਾਵਾਂ ਨੇ ਸਟੱਡੀ ਦੌਰਾਨ ਦੇਖਿਆ ਕਿ ਜਿਨ੍ਹਾਂ ਔਰਤਾਂ ਦੇ ਪਾਰਟਨਰਾਂ ਦਾ ਅੱਖ ਜਲਦੀ ਲੱਗ ਜਾਂਦੀ ਹੈ, ਉਹ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਉਨ੍ਹਾਂ ‘ਚ ਆਪਣੇ ਪਾਰਟਨਰ ਦੇ ਧਿਆਨ ਦੀ ਇੱਛਾ ਰਹਿੰਦੀ ਹੈ। ਇਸ ਰਿਸਰਚ ‘ਚ 456 ਲੋਕਾਂ ‘ਤੇ ਸਟੱਡੀ ਕੀਤੀ ਗਈ।
‘ਡੇਲੀ ਮੇਲ’ ਦੀ ਖਬਰ ਅਨੁਸਾਰ ਸੈਕਸ ਦੇ ਬਾਅਦ ਇਕ-ਦੂਜੇ ਦੇ ਗਲ ‘ਚ ਬਾਂਹਾਂ ਪਾ ਕੇ ਗੱਲਬਾਤ ਕਰਨ ਨਾਲ ਕਮਿਟਮੈਂਟ ਜ਼ਾਹਿਰ ਹੁੰਦਾ ਹੈ। ਚੀਫ ਰਿਸਰਚਰ ਡਾ. ਡੇਨਿਯਮ ਕਰੂਗਰ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮਰਦ ਸੈਕਸ ਕਰਨ ਉਪਰੰਤ ਤਰੁੰਤ ਸੌਂ ਜਾਂਦੇ ਹਨ।
ਕਰੂਗਰ ਨੇ ਕਿਹਾ, ” ਜਦੋਂ ਮਰਦ ਪਹਿਲਾਂ ਸਾਉਣ ਲਗਦੇ ਹਨ ਤਾਂ ਔਰਤਾਂ ਚਹੁੰਦੀਆਂ ਹਨ ਕਿ ਉਹ ਸਾਉਣ ਦੀ ਬਜਾਏ ਉਸ ਨਾਲ ਗੱਲਾਂ ਕਰਨ ਅਤੇ ਪਿਆਰ ਜ਼ਾਹਿਰ ਕਰਨ। ਔਰਤਾਂ ਇਸ ਦੀ ਘਾਟ ਮਹਿਸੂਸ ਕਰਦੀਆਂ ਹਨ। ਸੈਕਸ ਉਪਰੰਤ ਇਕ-ਦੂਜੇ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ, ਜਿਨਾ ਕਿ ਕਿਸੇ ਰਿਸ਼ਤੇ ਨੂੰ ਬਣਾਉਣ ਸਮੇਂ ਕੀਤੀਆਂ ਜਾਣ ਵਾਲੀਆਂ ਚੀਜਾਂ। ”
ਲੰਡਨ : 25 jan 2012
ਕੀ ਤੁਸੀਂ ਸੈਕਸ ਦੇ ਬਾਅਦ ਆਪਣੇ ਪਾਰਟਨਰ ਨਾਲ ਗੱਲਬਾਤ ਨਹੀਂ ਕਰਦੇ ਹੋ ਅਤੇ ਤਰੁੰਤ ਸੌਂ ਜਾਂਦੇ ਹੋ? ਜੇਕਰ ਅਜਿਹਾ ਹੁੰਦਾ ਹੈ ਤਾਂ ਸਾਵਧਾਨ ੁਕਿਉਂਕਿ ਸੈਕਸ ਦੇ ਬਾਅਦ ਗੱਲਬਾਤ ਤੁਹਾਡੇ ਪਾਰਟਨਰ ਲਈ ਬਹੁਤ ਅਹਿਮ ਹੈ। ਮਿਸ਼ਿਗਨ ਯੂਨੀਵਰਸਿਟੀ ਦੀ ਇਕ ਸਟੱਡੀ ‘ਚ ਇਹ ਤੱਥ ਸਾਹਮਣੇ ਆਇਆ ਹੈ ਕਿ ਸੈਕਸ ਦੇ ਬਾਅਦ ਗੱਲਬਾਤ ਦੋਵਾਂ ਪਾਰਟਨਰਾਂ ਲਈ ਬਹੁਤ ਅਹਿਮ ਹੈ।
ਖੋਜਕਰਤਾਵਾਂ ਨੇ ਸਟੱਡੀ ਦੌਰਾਨ ਦੇਖਿਆ ਕਿ ਜਿਨ੍ਹਾਂ ਔਰਤਾਂ ਦੇ ਪਾਰਟਨਰਾਂ ਦਾ ਅੱਖ ਜਲਦੀ ਲੱਗ ਜਾਂਦੀ ਹੈ, ਉਹ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਉਨ੍ਹਾਂ ‘ਚ ਆਪਣੇ ਪਾਰਟਨਰ ਦੇ ਧਿਆਨ ਦੀ ਇੱਛਾ ਰਹਿੰਦੀ ਹੈ। ਇਸ ਰਿਸਰਚ ‘ਚ 456 ਲੋਕਾਂ ‘ਤੇ ਸਟੱਡੀ ਕੀਤੀ ਗਈ।
‘ਡੇਲੀ ਮੇਲ’ ਦੀ ਖਬਰ ਅਨੁਸਾਰ ਸੈਕਸ ਦੇ ਬਾਅਦ ਇਕ-ਦੂਜੇ ਦੇ ਗਲ ‘ਚ ਬਾਂਹਾਂ ਪਾ ਕੇ ਗੱਲਬਾਤ ਕਰਨ ਨਾਲ ਕਮਿਟਮੈਂਟ ਜ਼ਾਹਿਰ ਹੁੰਦਾ ਹੈ। ਚੀਫ ਰਿਸਰਚਰ ਡਾ. ਡੇਨਿਯਮ ਕਰੂਗਰ ਨੇ ਕਿਹਾ ਕਿ ਅਜਿਹਾ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮਰਦ ਸੈਕਸ ਕਰਨ ਉਪਰੰਤ ਤਰੁੰਤ ਸੌਂ ਜਾਂਦੇ ਹਨ।
ਕਰੂਗਰ ਨੇ ਕਿਹਾ, ” ਜਦੋਂ ਮਰਦ ਪਹਿਲਾਂ ਸਾਉਣ ਲਗਦੇ ਹਨ ਤਾਂ ਔਰਤਾਂ ਚਹੁੰਦੀਆਂ ਹਨ ਕਿ ਉਹ ਸਾਉਣ ਦੀ ਬਜਾਏ ਉਸ ਨਾਲ ਗੱਲਾਂ ਕਰਨ ਅਤੇ ਪਿਆਰ ਜ਼ਾਹਿਰ ਕਰਨ। ਔਰਤਾਂ ਇਸ ਦੀ ਘਾਟ ਮਹਿਸੂਸ ਕਰਦੀਆਂ ਹਨ। ਸੈਕਸ ਉਪਰੰਤ ਇਕ-ਦੂਜੇ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ, ਜਿਨਾ ਕਿ ਕਿਸੇ ਰਿਸ਼ਤੇ ਨੂੰ ਬਣਾਉਣ ਸਮੇਂ ਕੀਤੀਆਂ ਜਾਣ ਵਾਲੀਆਂ ਚੀਜਾਂ। ”
ਅਮਰੀਕੀ ਟੀ. ਵੀ. ਹੋਸਟ ਨੇ ਦਰਬਾਰ ਸਾਹਿਬ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ!
ਵਾਸ਼ਿੰਗਟਨ, 23 ਜਨਵਰੀ—
ਅਮਰੀਕਾ ‘ਚ ਇਕ ਟੀ. ਵੀ. ਸ਼ੋਅ ਦੇ ਹੋਸਟ ਦੀ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਯਾਨੀ ਗੋਲਡਨ ਟੈਂਲ ਬਾਰੇ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਇਸ ‘ਸ਼ਰਾਰਤੀ ਹੋਸਟ’ ਨੇ ਆਪਣੇ ਪ੍ਰੋਗਰਾਮ ਦੌਰਾਨ ਇਸ ਪਵਿੱਤਰ ਸਥਾਨ ਨੂੰ ਰਿਪਬਲੀਕਨ ਪਾਰਟੀ ਦੇ ਉਮੀਦਵਾਰਾਂ ਦੀ ‘ਐਸ਼ਗਾਹ’ ਕਹਿ ਦਿੱਤਾ। ਅਮਰੀਕਾ ਦੀ ਯਾਤਰਾ ‘ਤੇ ਗਏ ਪ੍ਰਵਾਸੀ ਭਾਰਤੀ ਮਾਮਲੇ ਦੇ ਮੰਤਰੀ ਵਾਏਲਾਰ ਰਵੀ ਨੇ ਇਸ ਦੀ ਸਖਤ ਨਿੰਦਾ ਕੀਤੀ ਹੈ।
ਮਸ਼ਹੂਰ ਟੀ. ਵੀ. ਸ਼ੋਅ ‘ਦਿ ਟੁਨਾਈਟ ਸ਼ੋਅ ਵਿਦ ਜੇ ਲਿਨੋ’ ਦੇ ਹੋਸਟ ਜੇ ਲਿਨੋ ਨੇ ਸ਼ੋਅ ਦੌਰਾਨ ਦਰਬਾਰ ਸਾਹਿਬ ‘ਤੇ ਇਹ ਟਿੱਪਣੀ ਕਰ ਦਿੱਤੀ। ਸ਼ੋਅ ‘ਚ ਗੋਲਡਨ ਟੈਂਪਰ ਦੀ ਤਸਵੀਰ ਦਿਖਾਈ ਗਈ ਅਤੇ ਇਸ ਨੂੰ ਰਿਪਬਲੀਕਨ ਪਾਰਟੀ ਵਲੋਂ ਪ੍ਰੈਜੀਡੈਂਟ ਅਹੁਦੇ ਦੀ ਦੌੜ ‘ਚ ਸ਼ਾਮਲ ਮਿਟ ਰੋਮਨੀ ਦਾ ਸੰਭਾਵਿਤ ‘ਸਮਰ ਹੋਮ’ ਦੱਸਿਆ ਗਿਆ।
ਰੋਮਨੀ ਇਨੀਂ ਦਿਨੀਂ ਆਪਣੀ ਅਕੂਤ ਸੰਪਤੀ ਅਤੇ ਟੈਕਸ ਚੋਰੀ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਸ਼ੋਅ ‘ਚ ਦਰਬਾਰ ਸਾਹਿਬ ਨੂੰ ਇਕ ਅਮੀਰ ਦੀ ਐਸ਼ਗਾਹ ਦੱਸ ਕੇ ਕੀਤੀ ਗਈ ਇਸ ਇਤਰਾਜ਼ਯੋਗ ਟਿੱਪਣੀ ਨਾਲ ਸਿੱਖਾਂ ‘ਚ ਗੁੱਸਾ ਪਾਇਆ ਜਾ ਰਿਹਾ ਹੈ। ਸਿੱਖਾਂ ਨੇ ਇਸ ਖਿਲਾਫ ਅਮਰੀਕਾ ‘ਚ ਵੱਡੀ ਗਿਣਤੀ ‘ਚ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਇਲਾਵਾ ਟੀ. ਵੀ. ਚੈਨਲ ਐਨ. ਬੀ. ਸੀ. ਦੇ ਨਿਊਯਾਰਕ ਸਥਿਤ ਦਫਤਰਾਂ ‘ਤੇ ਪ੍ਰਦਰਸ਼ਨ ਵੀ ਕੀਤਾ।
ਰਿਆਲਟੀ ਸ਼ੋ ‘ਚ ਰੇਪ, ਟੀ.ਵੀ. ‘ਤੇ ਲਾਈਵ
ਰਿਓ ਦਾ ਜੇਨੇਰਿਓ :18 jan 2012
ਬ੍ਰਾਜੀਲ ‘ਚ ਮਸ਼ਹੂਰ ਰਿਆਲਟੀ ਸ਼ੋ ‘ਬਿਗ ਬ੍ਰਦਰ ਬ੍ਰਾਜੀਲ’ ‘ਚ ਇਕ ਹਿਸਾ ਲੈਣ ਵਾਲੇ ‘ਤੇ ਦੂਜੇ ਸਾਥੀ ਨਾਲ ਬਲਾਤਕਾਰ ਦਾ ਦੋਸ਼ ਲਾਇਆ ਹੈ।ਇਸ ਸ਼ੋ ਦੇ ਲੱਖਾਂ ਦਰਸ਼ਕ ਐਤਵਾਰ ਸਵੇਰੇ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਦੇਖਿਆ ਕਿ ਸ਼ੋ ‘ਚ ਹਿਸਾ ਲੈਣ ਵਾਲਾ 31 ਸਾਲਾ ਡੇਨਿਅਲ ਐਚਨੀਜ ਇਕ ਹੋਰ ਹਾਊਸਮੇਟ 23 ਸਾਲਾ ਵਿਦਿਆਰਥਣ ਮੋਨਿਕਾ ਅਮੀਨ ਨਾਲ ਇਤਰਾਜਯੋਗ ਹਾਲਤ ‘ਚ ਹੈ। ਇਸ ਦੌਰਾਨ ਮੋਨਿਕਾ ਸ਼ਰਾਬ ਦੇ ਨਸ਼ੇ ‘ਚ ਧੁਤ ਸੀ।
ਅਸਲ ‘ਚ ਰਾਤ ਨੂੰ ‘ਬਿਗ ਬ੍ਰਦਰ’ ਦੇ ਘਰ ‘ਚ ਇਕ ਪਾਰਟੀ ਸੀ। ਪਾਰਟੀ ਦੌਰਾਨ ਸਾਰਿਆਂ ਨੇ ਰੱਜ ਕੇ ਸ਼ਰਾਬ ਪੀਤੀ। ਇਸ ਦੇ ਬਾਅਦ ਡੇਨਿਅਲ ਆਪਣੇ ਸਹਿਯੋਗੀ ਮੋਨਿਕਾ ਅਮੀਨ ਦੇ ਬਿਸਤਰੇ ‘ਚ ਜਾ ਵੜਿਆ। ਬਲਾਤਕਾਰ ਦਾ ਪੂਰਾ ਸੀਨ ਟੀ.ਵੀ. ‘ਤੇ ਲਾਈਵ ਚਲ ਰਿਹਾ ਸੀ।
ਇਹ ਸ਼ੋ ਰਿਓ ਡੇ ਜੇਨੇਰਿਓ ਦੇ ਸਟੂਡੀਓ ‘ਚ ਫਿਲਮਾਇਆ ਜਾ ਰਿਹਾ ਸੀ। ਸ਼ੋ ‘ਚ ਹੋਈ ਪਾਰਟੀ ਸਕ੍ਰਿਪਟ ਦੀ ਹਿੱਸਾ ਸੀ। ਪਰ ਇਸ ਦੇ ਬਾਅਦ ਜੋ ਕੁਝ ਹੋਇਆ ਉਸ ਦੀ ਪੁਲਸ ਜਾਂਚ ਕਰ ਰਹੀ ਹੈ।
ਸਥਾਨਕ ਪੁਲਸ ਅਧਿਕਾਰੀਆਂ ਅਨੁਸਾਰ ਡੇਨਿਅਲ ਅਤੇ ਮੋਨਿਕਾ ਨੇ ਮੰਨਿਆ ਕਿ ਉਨ੍ਹਾਂ ਦੋਵਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਹ ਆਪਸ ‘ਚ ਕੀ ਕਰ ਰਹੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਆਪਸੀ ਰਜ਼ਾਮੰਦੀ ਨਾਲ ਛੂਇਆ। ਸ਼ੋ ਦੇ ਨਾਈਟ ਕੈਮਰੇ ‘ਚ ਕੈਦ ਫੋਟੋਆਂ ਤੋਂ ਪਤਾ ਲੱਗਦਾ ਹੈ ਕਿ ਮਾਡਲ ਡੇਨਿਅਲ ਉਸ ਬਿਸਤਰੇ ‘ਚ ਵੜ ਰਿਹਾ ਹੈ, ਜਿੱਥੇ ਅਮੀਨ ਸੁੱਤੀ ਹੋਈ ਹੈ। ਇਸ ਦੇ ਬਾਅਦ ਉਸ ਨੇ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਅਮੀਨ ਬੇਸੁਧ ਨਜ਼ਰ ਆ ਰਹੀ ਸੀ। ਪੁਲਸ ਨੇ ਮਾਮਲਾ ਸਾਹਮਣੇ ਆਉਣ ‘ਤੇ ਉਨ੍ਹਾਂ ਦੇ ਅੰਦਰੂਨੀ ਕੱਪੜੇ ਤੇ ਬੈਡ ਸ਼ੀਟ ਕਬਜੇ ‘ਚ ਲੈ ਲਈ।
ਆਕਲੈਂਡ ‘ਚ ਪੰਜਾਬੀ ਦੇ ਸ਼ੋਅਰੂਮ ‘ਚ ਦਿਨ ਦਿਹਾੜੇ ਡਾਕਾ
ਆਕਲੈਂਡ - (ਜੁਗਰਾਜ ਮਾਨ)-17 jan 2011
ਪਾਪਾਟੋਏਟੋਏ ਕਸਬਾ ਜਿਹੜਾ ਕਿ ਪੰਜਾਬੀਆਂ ਦੀ ਸੰਘਣੀ ਵਸੋਂ ਵਜੋਂ ਜਾਣਿਆਂ ਜਾਂਦਾ ਹੈ, ਇੱਥੋਂ ਦੀ ਇੱਕ ਬਹੁਤ ਮਸ਼ੂਹਰ ਜ਼ਿਊਲਰੀ ਦੁਕਾਨ ’ਸਪਾਰਕਲਸ ਜਿਊਲਰਜ਼’ ਵਿਖੇ ਬੀਤੇ ਦਿਨੀਂ ਦੁਪਿਹਰ ਤਕਰੀਬਨ ਵਜੇ ਚਾਰ ਨਕਾਬਪੋਸ਼ ਵਿਅਕਤੀਆਂ ਵਲੋਂ ਡਾਕਾ ਮਾਰਿਆ ਗਿਆ। ਇਨ੍ਹਾਂ ਵਿਅਕਤੀਆਂ ਕੋਲ ਬੇਸ ਬਾਲ ਬੈਟ, ਤੇਜ਼ ਕ੍ਰਿਪਾਨ ਵਰਗਾ ਹਥਿਆਰ, ਹਥੌੜਾ ਅਤੇ ਰਿਵਾਲਵਰ ਸਨ। ਇਨ੍ਹਾਂ ਚਾਰ ਨਕਾਬਪੋਸ਼ ਵਿਅਕਤੀਆਂ ਵਿੱਚੋਂ ਤਿੰਨ ਵਿਅਕਤੀ ਦੁਕਾਨ ਦੇ ਅੰਦਰ ਆ ਵੜੇ ਜਦਕਿ ਚੌਥਾ ਦੁਕਾਨ ਦੇ ਬਾਹਰ ਗੱਡੀ ਸਟਾਰਟ ਕਰਕੇ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਅੰਦਰ ਵੜਦੇ ਹੀ ਇਕ ਨਕਾਬਪੋਸ਼ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਦੂਸਰੇ ਨਕਾਬਪੋਸ਼ ਨੇ ਇਸ ਦੁਕਾਨ ਦੇ ਮਾਲਕ ਗੁਰਮੀਤ ਸਿੰਘ ਹੈਪੀ ਵੱਲ ਰਿਵਾਲਵਰ ਤਾਣ ਦਿੱਤੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਦੁਕਾਨ ਦੇ ਅੰਦਰ ਇੱਕ ਗਾਹਕ ਵੀ ਮੌਜੂਦ ਸੀ ਅਤੇ ਇਹ ਸਭ ਕੁਝ ਦੇਖ ਕੇ ਹੈਪੀ ਦੁਕਾਨ ਦੇ ਪਿੱਛੇ ਵੱਲ ਭੱਜਿਆ, ਉਸੇ ਸਮੇਂ ਦੋ ਨਕਾਬਪੋਸ਼ ਕਾਊਂਟਰ ਟੱਪ ਕੇ ਦੁਕਾਨ ਦੇ ਪਿੱਛੇ ਵੱਲ ਚੱਲੇ ਗਏ। ਜਿਥੇ ਹੈਪੀ ਦਾ ਛੋਟਾ ਭਰਾ ਰਾਜੂ ਅਤੇ ਉਨ੍ਹਾਂ ਦਾ ਇੱਕ ਦੋਸਤ ਪਹਿਲੇ ਤੋਂ ਮੌਜੂਦ ਸੀ। ਉਨ੍ਹਾਂ ਨਕਾਬਪੋਸ਼ਾ ਨੇ ਪਿੱਛੇ ਜਾ ਕੇ ਤਿੰਨਾਂ ਨੂੰ ਘੇਰ ਲਿਆ। ਹੈਪੀ ਨੇ ਮੌਕਾ ਦੇਖਦੇ ਹੋਏ ਨਕਾਬਪੋਸ਼ ਲੁਟੇਰਿਆਂ ਨੂੰ ਕਿਹਾ ਕਿ “ਤੁਸੀਂ ਜੋ ਕੁਝ ਲੈ ਕੇ ਜਾਣਾ ਹੈ ਲੈ ਕੇ ਜਾ ਸਕਦੇ ਹੋ, ਗੁਰਮੀਤ ਸਿੰਘ ਹੈਪੀ ਨੇ ਦੱਸਿਆ ਕਿ ਲੁਟੇਰੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਖਰਾ ਸੋਨਾ , ਕਾਫੀ ਨਗਦ ਰਾਸ਼ੀ ਅਤੇ ਮੇਰਾ ਪਰਸ ਜਿਸ ਵਿੱਚ ਕਰੈਡਿਟ ਕਾਰਡ ਸਨ ਅਤੇ ਆਈ ਫੋਨ ਵੀ ਲੈ ਗਏ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਦੁਕਾਨ ਅੰਦਰ ਖੜ੍ਹੇ ਉਨ੍ਹਾਂ ਦੇ ਦੋਸਤ ਨੇ ਆਪਣਾ ਪਰਸ ਕੱਢ ਕੇ ਲੁਟੇਰਿਆ ਨੂੰ ਫੜਾ ਦਿੱਤਾ, ਅਤੇ ਲਗਦੇ ਹੱਥ ਲੁਟੇਰਿਆ ਨੇ ਰਾਜੂ ਦਾ ਮੋਬਾਈਲ ਵੀ ਉਸ ਦੀ ਉਪਰਲੀ ਜੇਬ ਵਿੱਚੋਂ ਕੱਢ ਲਿਆ। ਇੱਕ ਲੁਟੇਰੇ ਨੇ ਬੇਸ ਬਾਲ ਦਾ ਬੈਟ ਹੈਪੀ ਦੀ ਗਰਦਨ ਤੇ ਲਗਾਈ ਰੱਖਿਆ ਅਤੇ ਦੂਸਰਾ ਲੁਟੇਰਾ ਸੇਫ ਵਿਚੋਂ ਸੋਨੇ ਦੇ ਗਹਿਣੇ ਕੱਢੀ ਗਿਆ। ਜਦਕਿ ਤੀਸਰੇ ਲੁਟੇਰੇ ਨੇ ਦੁਕਾਨ ਦੇ ਬਾਹਰ ਗਾਹਕ ਵੱਲ ਰਿਵਾਲਵਰ ਤਾਣੀ ਰੱਖਿਆ ਅਤੇ ਉਸ ਦੀ ਚੇਨ ਵੀ ਲੁਹਾ ਲਈ। ਇੰਨੇ ਚਿਰ ਵਿੱਚ ਦੋਵੇਂ ਲੁਟੇਰੇ ਦੁਕਾਨ ਦੇ ਪਿੱਛੋਂ ਦੀ ਕਾਊਂਟਰ ਤੇ ਆ ਗਏ ਅਤੇ ਦੋ ਹੋਰ ਕਾਊਂਟਰ ਤੋੜ ਕੇ ਉਨ੍ਹਾਂ ਵਿਚੋਂ ਸੋਨੇ ਦੇ ਗਹਿਣੇ ਲੈ ਕੇ ਭੱਜ ਗਏ। ਇਹ ਸਾਰਾ ਕਾਰਨਾਮਾ ਉਹ ਤਕਰੀਬਨ 3-4 ਮਿੰਟ ਵਿੱਚ ਅੰਜਾਮ ਦੇ ਕੇ ਭੱਜ ਗਏ। ਦੁਕਾਨ ਦੇ ਬਾਹਰ ਖੜੇ ਲੋਕਾਂ ਨੇ ਨਕਾਬਪੋਸ਼ ਲੁਟੇਰਿਆਂ ਦੇ ਦੁਕਾਨ ਅੰਦਰ ਵੜਦੇ ਹੀ ਪੁਲਿਸ ਨੂੰ ਫੋਨ ਕਰ ਦਿੱਤਾ ਸੀ ਪਰ ਪੁਲਿਸ ਤਕਰੀਬਨ 12 ਮਿੰਟਾਂ ਬਾਅਦ ਪਹੁੰਚੀ। ਹੈਪੀ ਦਾ ਕਹਿਣਾ ਸੀ ਕਿ ਰੱਬ ਦਾ ਲੱਖ-ਲੱਖ ਸ਼ੁਕਰ ਹੈ ਕਿ ਜਾਨ ਬਚ ਗਈ।
ਕੈਨੇਡਾ ਵਿਚ ਭਾਰਤੀ ਵਿਦਿਆਰਥੀ ਦੀ ਹੱਤਿਆ
ਟੋਰਾਂਟੋ, 1 Jan 2012
ਕੈਨੇਡਾ ਦੇ ਸਰਰੇ ਸ਼ਹਿਰ ‘ਚ ਇਕ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਹੈ। ਆਲੋਕ ਗੁਪਤਾ ਨਾਮੀ ਇਹ ਵਿਦਿਆਰਥੀ ਇਕ ਸਟੋਰ ਵਿਚ ਪਾਰਟ ਟਾਈਮ ਕੰਮ ਕਰਦਾ ਸੀ। ਕ੍ਰਿਸਮਸ ਦੇ ਦਿਨ 27 ਸਾਲਾ ਗੁਪਤਾ ਨੂੰ ਕਿਸੇ ਅਣਪਛਾਤੇ ਬੰਦੂਕਧਾਰੀ ਨੇ ਗੋਲੀ ਮਾਰ ਦਿਤੀ। ਇਹ ਸਪੱਸ਼ਟ ਨਹੀਂ ਹੈ ਕਿ ਗੁਪਤਾ ਦੀ ਹੱਤਿਆ ਲੁੱਟਮਾਰ ਦੇ ਮਕਸਦ ਨਾਲ ਕੀਤੀ ਗਈ। ਪੁਲਸ ਇਸ ਮਾਮਲੇ ਵਿਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਕਰ ਸਕੀ ਹੈ ਹਾਲਾਂਕਿ ਉਸ ਦਾ ਕਹਿਣਾ ਹੈ ਕਿ ਇਸ ਵਿਚ ਕਿਸੇ ਅਪਰਾਧਕ ਗਿਰੋਹ ਦਾ ਹੱਥ ਨਹੀਂ ਲੱਗਦਾ।
ਨੋਰਵੀਜੀਅਨ ਆਫ ਦਾ ਯੀਅਰ 2011 ਹਾਸਿਲ ਕਰਨ ਵਾਲਿਆ ਚ ਸਿੱਖ ਸਰੂਪ ਚ ਸੱਜੀ ਬੀਬੀ ਵੀ ਸ਼ਾਮਿਲ।
ੳਸਲੋ(ਰੁਪਿੰਦਰ ਢਿੱਲੋ ਮੋਗਾ) 22 dec 2011
ਨਾਰਵੇ ਚ ਹਰ ਸਾਲ ਨੋਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾ ਸਖਸ਼ੀਅਤਾ ਨੂੰ ਦਿੱਤਾ ਜਾਦਾ ਹੈ, ਜਿਹਨਾ ਦਾ ਕੰਮ ਨਾਰਵੀਜੀਅਨ ਲੋਕਾ ਦੀ ਨਜ਼ਰਾ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੀ ਨਾਰਵੇ ਦੀ ਮੋਜੂਦਾ ਸਰਕਾਰ ਲੇਬਰ ਪਾਰਟੀ ਦੇ ੳਸਲੋ ਵਿਦਿਆਰਥੀ ਵਿੰਗ ਦੀ ਵਾਈਸ ਪ੍ਰੈਸੀਡੈਟ ਸਿੱਖੀ ਸਰੂਪ ਧਾਰਨ ਕੇਸਕੀ ਸਜਾਉਦੀ ਬੀਬੀ ਪ੍ਰਭਲੀਨ ਕੋਰ (18) ਵੀ ਸ਼ਾਮਿਲ ਹੈ।ਜਿ਼ਕਰਯੋਗ ਗੱਲ ਇਹ ਹੈ ਕਿ ਇਹ ਹੋਣਹਾਰ ਬੱਚੀ 22 ਜੁਲਾਈ ਨੂੰ ਨਾਰਵੇ ਚ ਵਾਪਰੇ ਵਾਸਿ਼ਆਨਾ ਕਾਂਡ ਜਿਸ ਵਿੱਚ 70 ਤੋ ਉਪਰ ਨੋਜਵਾਨ ਲੜਕੇ ਲੜਕੀਆ ਮੱਨੁਖਤਾ ਦੇ ਦੁਸ਼ਮਣ ਇਨਸਾਨ ਦੀ ਸੋਚ ਦਾ ਸਿ਼ਕਾਰ ਹੋ ਗਏ ਸਨ ਚ ਵਾਹਿਗੁਰੂ ਦੀ ਮੇਹਰ ਅਤੇ ਆਪਣੀ ਸੂਝਬੁਝਤਾ ਕਾਰਨ ਬਚ ਗਈ ਸੀ। ਇਸ ਸਾਲ ਇਸ ਨੂੰ ਇਹ ਐਵਾਰਡ ਕਿਸੇ ਵੀ ਧਰਮ ਵੱਲੋ ਸਿਰ ਤੇ ਸਜਾਈ ਜਾਦੀ ਦਸਤਾਰ/ਸਕਾਫ ਆਦਿ ਬਣ ਨਾਰਵੇ ਦੇ ਕਾਨੂੰਨ ਦੀ ਦੇਵੀ ਦੇ ਮੰਦਰ ਚ ਨਾ ਕੰਮ ਕਰਨ ਦੀ ਕਈ ਪਾਰਟੀਆ ਵੱਲੋ ਹੱਕ ਚ ਬੁਲੰਦ ਕੀਤੀ ਜਾਦੀ ਆਵਾਜ ਦੇ ਵਿਰੁੱਧ ਦਸਤਾਰ ਦੇ ਹੱਕ ਚ ਪੈਰਵੀ ਕਰਨ ਪ੍ਰਤੀ ਦਿੱਤਾ ਜਾਣਾ ਹੈ। ਇਸ ਤੋ ਇਲਾਵਾ ਜਰਮਨ ਨਿਵਾਸੀ ਮਾਰਕਲ ਗਲੇਫੇ(32) ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ 22 ਜੁਲਾਈ ਵਾਲੇ ਦਿਨ 20 ਤੋ ਉੱਪਰ ਨੋਜਵਾਨਾ ਦੀ ਜਾਨ ਬਚਾਈ ਅਤੇ ਸੀਨੋਵਾ ਕਵਾਮੇ (20) ਜੋ ਕਿ ਨਾਰਵੇ ਦੇ ਹਾਰਡਾਗਰਵਿਦਾ ਏਰੀਆ ਚ ਸਰਕਾਰ ਵੱਲੋ ਕੁਦਰਤੀ ਸੁੰਦਰਤਾ ਵਾਲੇ ਇਲਾਕੇ ਚ ਬਣਾਏ ਜਾ ਰਹੇ ਪ੍ਰਾਜੈਕਟ ਦਾ ਡੱਟ ਕੇ ਵਿਰੋਧ ਕਰਨ ਚ ਲੋਕਾ ਨੂੰ ਜੱਥੇਬੰਦ ਕਰ ਇਸ ਪ੍ਰਾਜੈਕਟ ਨੂੰ ਰੋਕਿਆ ਨੂੰ ਦਿੱਤਾ ਜਾ ਰਿਹਾ ਹੈ।
ਸਟਡੀ ਟ੍ਰਿਪ ਦੇ ਬਹਾਨੇ ਹੋਟਲ ਲਿਜਾ ਕੇ ਸੈਕਸ ਕਰਦਾ ਸੀ ਟੀਚਰ
ਲੰਡਨ, 22 ਦਸੰਬਰ—
ਦੱਖਣ-ਪੱਛਮੀ ਇੰਗਲੈਂਡ ਦੇ ਸਮਰਸੈਟ ਵਿਚ ਇਕ ਪਬਲਿਕ ਸਕੂਲ ਦੇ ਅਧਿਆਪਕ ਮਾਰਕ ਵੇਸਟਕੋਟ (48) ਨੂੰ ਆਪਣੀ 16 ਸਾਲਾਂ ਦੀ ਵਿਦਿਆਰਥਣ ਨਾਲ ਸ਼ਰੀਰਕ ਸੰਬੰਧ ਬਣਾਉਣ ਦੇ ਦੋਸ਼ ਵਿਚ ਜੇਲ ਭੇਜਿਆ ਗਿਆ ਹੈ।ਅਧਿਆਪਕ ਆਪਣੀ ਵਿਦਿਆਰਥਣ ਦੇ ਪਿਆਰ ਵਿਚ ਇੰਨਾ ਅੰਨ੍ਹਾ ਹੋ ਗਿਆ ਕਿ ਉਹ ਉਸ ਲਈ ਇੰਗੇਜਮੈਂਟ ਰਿੰਗ ਵੀ ਲੈ ਆਇਆ ਸੀ। ਮਾਰਕ ਵੇਸਟਕੋਟ ਸਟਡੀ ਟ੍ਰਿਪ ਦੇ ਬਹਾਨੇ ਵਿਦਿਆਰਥਣ ਨੂੰ ਹੋਟਲ ਲਿਜਾ ਕੇ ਉਸ ਨਾਲ ਸੈਕਸ ਕਰਦਾ ਸੀ। ਮਾਰਕ ‘ਤੇ ਦੋਸ਼ ਹੈ ਕਿ ਵਿਦਿਆਰਥਣ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾਉਣ ਲਈ ਉਸਨੂੰ ਅਸ਼ਲੀਲ ਮੈਸੇਜ ਭੇਜੇ ਅਤੇ ਆਪਣੀਆਂ ਨਿਊਡ ਤਸਵੀਰਾਂ ਵੀ ਭੇਜੀਆਂ ਅਤੇ ਜਦੋਂ ਵਿਦਿਆਰਥਣ ਵੀ ਉਸ ਪ੍ਰਤੀ ਆਕਰਸ਼ਤ ਹੋਈ ਤਾਂ ਕਈ ਵਾਰ ਉਸ ਨਾਲ ਸ਼ਰੀਰਕ ਸੰਬੰਧ ਬਣਾਏ।17 ਸਾਲਾ ਵਿਦਿਆਰਥਣ ਨੇ ਦੱਸਿਆ ਕਿ ਬੀਤੇ ਦਿਨੀਂ ਵੇਸਟਕੋਟ ਉਸ ਲਈ ਵਿਆਹ ਦੀ ਅੰਗੂਠੀ ਲੈ ਕੇ ਆਇਆ ਅਤੇ ਵਿਆਹ ਲਈ ਪ੍ਰਪੋਜ਼ ਕੀਤਾ। ਮਾਰਕ ਨੁੰ ਨਾਬਾਲਗ ਵਿਦਿਆਰਥਣ ਦਾ ਸ਼ਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਵਿਚ 16 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ।
ਸਿਲਸਿਲੇਵਾਰ ਵਿਸਫੋਟਾਂ ਨਾਲ ਦਹਿਲਿਆ ਇਰਾਕ, 57 ਦੀ ਮੌਤ 176 ਜ਼ਖਮੀ
ਬਗਦਾਦ, 22 ਦਸੰਬਰ
ਇਰਾਕ ਤੋਂ ਅਮਰੀਕੀ ਸੈਨਾ ਦੀ ਵਾਪਸੀ ਤੋਂ ਬਾਅਦ ਰਾਜਧਾਨੀ ਬਗਦਾਦ ਦੇ ਸ਼ਿਆ ਬਹੁ ਗਿਣਤੀ ਇਲਾਕੇ ‘ਚ ਹੋਏ 12 ਬੰਬ ਵਿਸਫੋਟਾਂ ‘ਚ 57 ਲੋਕਾਂ ਦੀ ਮੌਤ ਹੋ ਗਈ ਅਤੇ 176 ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦਾ ਹੈ।ਅਲ ਜਜੀਰਾ ਨੇ ਇਰਾਕ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸਵੇਰ ਦਾ ਸਮਾਂ ਹੋਣ ਕਾਰਨ ਘਟਨਾ ਸਥਾਨ ‘ਤੇ ਵੱਡੀ ਗਿਣਤੀ ‘ਚ ਲੋਕ ਮੌਜੂਦ ਸਨ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ 57 ਹੋ ਗਈ ਹੈ। ਸੁਰੱਖਿਆ ਫੋਰਸਾਂ ਨੇ ਘਟਨਾ ਸਥਾਨ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਗਦਾਦ ਦੇ ਦੱਖਣ-ਪੱਛਮ ਇਲਾਕੇ ਦੇ ਅਲ ਆਮਿਲ ਜ਼ਿਲੇ ‘ਚ ਸੜਕ ਕੰਢੇ ਪਏ ਦੋ ਬੰਬਾਂ ‘ਚ ਵਿਸਫੋਟ ਨਾਲ ਘੱਟੋ-ਘਟ 7 ਲੋਕ ਮਾਰੇ ਗਏ ਅਤੇ 21 ਜ਼ਖਮੀ ਹੋ ਗਏ। ਦੱਖਣ ਦੇ ਦੂਰਾ ‘ਚ ਇਕ ਕਾਰ ਵਿਸਫੋਟ ‘ਚ ਤਿੰਨ ਲੋਕ ਮਾਰੇ ਗਏ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਰਾਰਦਾ ਜ਼ਿਲੇ ‘ਚ ਇਕ ਐਬੂਲੈਂਸ ‘ਚ ਸਵਾਰ ਆਤਮਘਾਤੀ ਹਮਲਾਵਰ ਨੇ ਇਕ ਸਰਕਾਰੀ ਦਫਤਰ ਦੇ ਬਾਹਰ ਵਿਸਫੋਟ ਕਰਕੇ ਖੁਦ ਨੂੰ ਉਡਾ ਦਿੱਤਾ। ਹਮਲੇ ‘ਚ ਘੱਟੋ-ਘੱਟ 18 ਲੋਕ ਮਾਰੇ ਗਏ।
ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੋਟੇ ਕਰਕੇ ਸੂਟਕੇਸ ‘ਚ ਬੰਦ ਕਰ ਦਿੱਤਾ
ਬਰੇਸ਼ੀਆ (ਇਟਲੀ)- 13 ਦਸੰਬਰ (ਕੈਂਥ)-
ਬਰੇਸ਼ੀਆ ਵਿਚ ਇੱਕ ਦਿਲ ਨੂੰ ਦਹਲਾ ਦੇਣ ਵਾਲੀ ਘਟਨਾ ਘਟੀ ਹੈ, ਜਿਸ ਵਿਚ ਇੱਕ ਭਾਰਤੀ ਵਿਅਕਤੀ ਦਾ ਭਾਰਤੀਆਂ ਹਥੋਂ ਹੀ ਕਤਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਖਬਰਾਂ ਮੁਤਾਬਕ ਐਤਵਾਰ ਤੋਂ ਸੋਮਵਾਰ ਦੀ ਰਾਤ ਦੇ ਦਰਮਿਆਨ ਬਰੇਸ਼ੀਆ ਦੇ ਵੀਆ ਕਰਮੋਨਾ ਬਿਲਡਿੰਗ ਨੰ 64/ਏ ਦੇ ਆਖਰੀ ਅਪਾਰਟਮੈਂਟ ਵਿਚ ਰਹਿ ਰਹੇ ਇੱਕ 30 ਸਾਲਾ ਨੌਜਵਾਨ ਦੀ ਹੱਤਿਆ ਕਰਨ ਤੋਂ ਬਾਅਦ ਉਸਦੀ ਲਾਸ਼ ਦੇ ਟੋਟੇ-ਟੋਟੇ ਕਰਕੇ ਇਕ ਸੂਟ ‘ਚ ਬੰਦ ਕਰਕੇ ਕਿਥੇ ਦੂਰ ਸੁੱਟਣ ਦੀ ਤਿਆਰੀ ‘ਚ ਅਪਰਾਧੀਆਂ ਨੇ ਉਸ ਨੂੰ ਬਾਹਰ ਲਿਜਾਉਣਾ ਚਾਹਿਆ, ਪਰ ਅਟੈਚੀ ਖੁੱਲ ਜਾਣ ਕਰਕੇ ਉਸ ਦੀ ਲਾਸ਼ ਦਰਵਾਜ਼ੇ ਦੇ ਲਾਗੇ ਹੀ ਖਿੱਲਰ ਗਈ, ਉਸ ਤੋਂ ਬਾਅਦ ਅਪਰਾਧੀ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਏ, ਬਾਅਦ ਵਿਚ ਕਿਸੇ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੋਕਲ ਅਖਬਾਰ ਜਰਨਾਲੇ ਦੀ ਬਰੇਸ਼ੀਆ ਅਨੁਸਾਰ ਪੁਲਿਸ ਨੇ ਜਾਂਚ ਦੌਰਾਨ ਪਾਇਆ ਕਿ ਪਹਿਲਾਂ ਅਪਰਾਧੀਆਂ ਨੇ ਰੱਲ ਕੇ ਸ਼ਰਾਬ ਪੀਤੀ ਹੋਵੇਗੀ ਤੇ ਬਾਅਦ ਵਿਚ ਆਪਸ ਵਿਚ ਝਗੜਾ ਹੋਣ ਤੇ ਇਕ ਭਾਰਤੀ ਪੰਜਾਬੀ ਨੌਜਵਾਨ (ਜੋ ਕਿ ਹਰਿਆਣੇ ਤੋਂ ਦੱਸਿਆ ਜਾ ਰਿਹਾ ਹੈ) ਨੂੰ ਤੇਜ਼ਧਾਰ ਚਾਕੂਆਂ ਨਾਲ ਵੱਢ ਸੁਟਿਆ । ਜਿਸ ਦੀ ਲਾਸ਼ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਪੇਟ ਵਿਚ ਪੰਜ ਚਾਕੂ ਮਾਰੇ ਗਏ ਅਤੇ ਕਈ ਵਾਰ ਲੱਤਾਂ ਵੀ ਮਾਰੀਆਂ ਗਈਆਂ ਸਨ ਜਿਸ ‘ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਉਸ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਦੇ ਟੋਟੇ ਕਰਕੇ ਸੂਟਕੇਸ ਵਿੱਚ ਪਾ ਕੇ ਕਿਤੇ ਦੂਰ ਸੁੱਟਣਾ ਚਾਹਿਆ ਪਰ ਅਟੈਚੀ ਬਿਲਡਿੰਗ ਦੇ ਥੱਲ੍ਹੇ ਉਤਰਦਿਆਂ ਰਾਹ ਵਿਚ ਹੀ ਖੁੱਲ ਗਿਆ ਤੇ ਲਾਸ਼ ਨੂੰ ਉਥੇ ਹੀ ਸੁੱਟ ਕੇ ਅਪਰਾਧੀ ਫਰਾਰ ਹੋ ਗਏ, ਪੁਲਿਸ ਇਸ ਦੀ ਗਹਿਣ ਜਾਂਚ ਪੜਤਾਲ ਕਰ ਰਹੀ ਹੈ।
ਥ੍ਰੀ ਡੀ. ਭੁੱਲ ਜਾਓ, ਆ ਰਿਹਾ ਹੈ ਕਿਊ ਡੀ. ਦਾ ਜ਼ਮਾਨਾ
ਲੰਦਨ, 11 ਦਸੰਬਰ
-ਥ੍ਰੀ ਡੀ. ਦੀ ਦੁਨੀਆ ਹੁਣ ਪੁਰਾਣੀ ਹੋਣ ਵਾਲੀ ਹੈ। ਜਲਦੀ ਹੀ ਹੁਣ ਇਕ ਨਵੀਂ ਤਕਨੀਕ ਲੋਕਾਂ ਦੇ ਸਾਹਮਣੇ ਆਏਗੀ, ਜਿਸ ਦਾ ਨਾਂ ਹੋਵੇਗਾ ਕਿਊ ਡੀ. ਟੀ. ਵੀ.। ਇਸ ਤਕਨੀਕ ਦੀ ਖੋਜ ਕਰਨ ਵਾਲੇ ਬਰਤਾਨਵੀ ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਦੀ ਵਰਤੋਂ ਅਜਿਹੇ ਟੀ. ਵੀ. ਬਣਾਉਣ ਲਈ ਕੀਤੀ ਜਾਏਗੀ, ਜਿਸ ਨੂੰ ਮੋੜ ਕੇ ਆਸਾਨੀ ਨਾਲ ਜੇਬ ਵਿਚ ਰੱਖਿਆ ਜਾਏਗਾ। ਇਸ ਨੂੰ ‘ਕੁਆਂਟਮ ਡਾਟਸ’ (ਕਿਊ. ਡੀ.) ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨਸਾਨ ਦੇ ਵਾਲ ਤੋਂ ਵੀ ਇਕ ਲੱਖ ਗੁਣਾ ਪਤਲੇ ਕ੍ਰਿਸਟਲਾਂ ਨੂੰ ਲਚਕੀਲੀ ਪਲਾਸਟਿਕ ਦੀ ਚਾਦਰ ‘ਤੇ ਪ੍ਰਕਾਸ਼ਿਤ ਕੀਤਾ ਜਾ ਸਕੇਗਾ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਇਧਰ-ਉਧਰ ਵੀ ਲਿਜਾਇਆ ਜਾ ਸਕੇਗਾ। ਉਮੀਦ ਹੈ ਕਿ ਪਹਿਲਾਂ ਕਿਊ ਡੀ. ਟੀ. ਵੀ. 2012 ਦੇ ਅੰਤ ਵਿਚ ਬਾਜ਼ਾਰ ਵਿਚ ਆ ਜਾਵੇਗਾ। ਇਹ ਮੌਜੂਦਾ ਫਲੈਟ ਸਕ੍ਰੀਨ ਟੀ. ਵੀ. ਵਰਗਾ ਹੀ ਹੋਵੇਗਾ ਪਰ ਇਸ ਵਿਚ ਰੰਗ ਬੇਹੱਦ ਉੱਤਮ ਕੁਆਲਟੀ ਦੇ ਹੋਣਗੇ ਅਤੇ ਇਹ ਬਹੁਤ ਹੀ ਪਤਲਾ ਹੋਵੇਗਾ। ਜੇਬ ਵਿਚ ਪਾਉਣ ਵਾਲਾ ਟੀ. ਵੀ. ਆਉਣ ਵਿਚ ਅਜੇ ਤਿੰਨ ਸਾਲ ਲੱਗ ਜਾਣਗੇ।
ਆਸਟ੍ਰੇਲੀਆ ‘ਚ ਭਾਰਤੀ ਵਪਾਰੀਆਂ ਵਲੋਂ ਵਿਖਾਵਾ
ਮੈਲਬੋਰਨ, 7 ਦਸੰਬਰ
ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ‘ਚ ਲਿਟਲ ਇੰਡੀਆ ਦੇ ਨਾਂ ਨਾਲ ਪ੍ਰਸਿੱਧ ਇਲਾਕੇ ‘ਚ ਭਾਰਤੀ ਵਪਾਰੀ ਸੰਸਦ ਵਿਰੁੱਧ ਦਿਖਾਵਾ ਕਰਨ ਲਈ ਬੁੱਧਵਾਰ ਇਕੱਠੇ ਹੋਏ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਦੀ 29 ਕਰੋੜ ਅਮਰੀਕੀ ਡਾਲਰ ਦੇ ਮੁੜ ਵਸੇਬੇ ਦੀ ਯੋਜਨਾ ਨਾਲ ਇਸ ਪ੍ਰਸਿੱਧ ਸੱਭਿਆਚਾਰਕ ਖੇਤਰ ਨੂੰ ਖਤਰਾ ਹੈ। ਭਾਰਤੀ ਭਾਈਚਾਰੇ ਦੇ ਵਪਾਰੀਆਂ ਅਤੇ ਹਮਾਇਤੀਆਂ ਨੇ 100 ਤੋਂ ਵਧ ਦੀ ਗਿਣਤੀ ‘ਚ ਮੰਗਲਵਾਰ ਇਥੇ ਸ਼ਾਂਤਮਈ ਵਿਖਾਵੇ ਕੀਤੇ ਅਤੇ ਸੂਬਾ ਸਰਕਾਰ ਨੂੰ ਵਪਾਰੀਆਂ ਨੂੰ ਤੁਰੰਤ ਮੁਆਵਜ਼ਾ ਦੇਣ ਅਤੇ ‘ਲਿਟਲ ਇੰਡੀਆ’ ਦੀ ਹੋਂਦ ਨੂੰ ਬਣਾਈ ਰੱਖਣ ਨੂੰ ਯਕੀਨੀ ਕਰਨ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ । ਮੈਲਬੋਰਨ ‘ਚ 20 ਸਾਲ ਤੋਂ ਵਧ ਸਮੇਂ ਤੋਂ ਲਿਟਲ ਇੰਡੀਆ ਬਹੁ ਸੱਭਿਆਚਾਰਕ ਕੇਂਦਰ ਹੈ ਜਿਹੜਾ ਭਾਰਤੀ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਇਥੇ 30-35 ਦੇ ਲਗਭਗ ਭਾਰਤੀ ਦੁਕਾਨਾਂ ਹਨ ਜਿਥੋਂ ਸੰਗੀਤ, ਫ਼ਿਲਮਾਂ ਅਤੇ ਪਹਿਰਾਵੇ ਸਮੇਤ ਹੋਰ ਭਾਰਤੀ ਵਸਤਾਂ ਮਿਲਦੀਆਂ ਹਨ। ਇਥੋਂ ਦੇ ਅਧਿਕਾਰੀ ਇਸ ਇਲਾਕੇ ‘ਚ ਸਥਾਨਕ ਲੋਕਾਂ ਅਤੇ ਵਿਕਟੋਰੀਆ ‘ਚ ਵੱਡੀ ਗਿਣਤੀ ‘ਚ ਰਹਿਣ ਵਾਲੇ ਭਾਰਤੀਆਂ ਦਰਮਿਆਨ ਲਿਟਲ ਇੰਡੀਆ ਵਜੋਂ ਪ੍ਰਚਾਰਕ ਕਰਦੇ ਰਹੇ ਹਨ।

















